ਇਸ ਕਰਕੇ ਲਾਪਤਾ ਹੋਏ 2 ਸਕੇ ਭਰਾ, SSP ਨੇ ਖੁਦ ਦੱਸੀ ਪੂਰੀ ਕਹਾਣੀ

Tags

ਰਾਜਪੁਰਾ ਦੇ ਨਜ਼ਦੀਕ ਪਿੰਡ ਖੇੜੀ ਗੰਡਿਆਂ ਵਿਖੇ ਪਿਛਲੇ ਦਿਨੀਂ ਦੋ ਸਕੇ ਭਰਾ ਭੇਦਭਰੀ ਹਾਲਤ 'ਚ ਗਾਇਬ ਹੋ ਗਏ ਸਨ , ਜਿਨ੍ਹਾਂ ਦੀ ਦਸਵੇਂ ਦਿਨ ਵੀ ਕੋਈ ਉੱਘ-ਸੁੱਘ ਨਹੀਂ ਨਿਕਲੀ। ਪੁਲਸ ਵੱਲੋਂ ਜਿੱਥੇ ਵੱਖ-ਵੱਖ ਟੀਮਾਂ ਬਣਾ ਕੇ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ, ਉੱਥੇ ਹੀ ਐਨ.ਡੀ.ਆਰ.ਐਫ. ਦੀ ਟੀਮ ਵੱਲੋਂ ਪਿੰਡ ਨੇੜਲੇ ਛੱਪੜ 'ਤੇ ਟੋਭਿਆਂ 'ਚ ਵੀ ਭਾਲ ਕੀਤੀ ਜਾ ਰਹੀ ਹੈ।ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਬੱਚਿਆਂ ਦੇ ਪਿਤਾ ਦੀਦਾਰ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਜਸਨਦੀਪ ਸਿੰਘ (10) ਅਤੇ ਹਸਨਦੀਪ ਸਿੰਘ (6) ਬੀਤੀ ਸ਼ਾਮ ਘਰੋਂ ਕਰਿਆਨੇ ਦੀ ਦੁਕਾਨ ਤੋਂ ਸਮਾਨ ਲੈਣ ਗਏ ਸਨ ਪਰ ਜਦੋਂ ਬੱਚੇ ਕਾਫ਼ੀ ਦੇਰ ਤੱਕ ਘਰ ਵਾਪਸ ਨਾ ਪਰਤੇ ਤਾਂ ਉਹ ਦੁਕਾਨ 'ਤੇ ਗਏ।

ਇਸ ਤੋਂ ਇਲਾਵਾ ਪੁਲਸ ਵੱਲੋਂ ਪਿੰਡ ਦੇ ਅੰਦਰ ਤੇ ਆਸ-ਪਾਸ ਉੱਗੀਆਂ ਝਾੜੀਆਂ 'ਚ ਵੀ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ।ਜਿਸਨੂੰ ਦੇਖਦੇ ਹੋਏ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤਿੰਨ ਆਈ.ਪੀ.ਐੱਸ. ਅਧਿਕਾਰੀਆਂ 'ਤੇ ਆਧਾਰਿਤ ਵਿਸ਼ੇਸ਼ ਜਾਂਚ ਟੀਮ (ਸਿੱਟ ) ਗਠਿਤ ਕਰ ਦਿੱਤੀ ਹੈ। ਇਸ ਦੌਰਾਨ ਸਿੱਟ ਦੀ ਅਗਵਾਈ ਪਟਿਆਲਾ ਦੇ ਆਈ.ਜੀ. ਅਮਰਦੀਪ ਸਿੰਘ ਰਾਏ ਕਰਨਗੇ। ਇਸ ਦੇ ਇਲਾਵਾ ਜਾਂਚ ਟੀਮ ਦੇ ਹੋਰਨਾਂ ਮੈਂਬਰਾਂ 'ਚ ਪਟਿਆਲਾ ਦੇ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ, ਏ.ਆਈ.ਜੀ. ਐੱਸ.ਐੱਸ.ਓ ਮੋਹਾਲੀ ਵਰਿੰਦਰਪਾਲ ਸਿੰਘ ਅਤੇ ਏ.ਆਈ.ਜੀ. ਕ੍ਰਾਈਮ ਸਰਬਜੀਤ ਸਿੰਘ ਸ਼ਾਮਲ ਹਨ।

ਇਸ ਦੌਰਾਨ ਦੁਕਾਨਦਾਰ ਨੇ ਦੱਸਿਆ ਕਿ ਬੱਚੇ ਇੱਥੇ ਆਏ ਹੀ ਨਹੀਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਬੱਚਿਆਂ ਦੀ ਇੱਧਰ-ਉੱਧਰ ਭਾਲ ਕੀਤੀ ਪਰ ਅਜੇ ਤੱਕ ਬੱਚੇ ਨਹੀਂ ਮਿਲੇ। ਇਨ੍ਹਾਂ ਬੱਚਿਆਂ ਦੀ ਉਮਰ 12 ਸਾਲ ਤੇ 8 ਸਾਲ ਦੱਸੀ ਜਾ ਰਹੀ ਹੈ। ਇਸ ਸੰਬੰਧੀ ਬੱਚਿਆਂ ਦੇ ਮਾਪੇ ਅਗਵਾਕਾਰੀ ਦਾ ਦੋਸ਼ ਲਾ ਰਹੇ ਹਨ। ਪਰਿਵਾਰ ਨੇ ਉਸੇ ਰਾਤ ਪੁਲਸ ਨੂੰ ਬੱਚਿਆਂ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਪਰ ਪੁਲਸ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਜ਼ਿਕਰਯੋਗ ਹੈ ਕਿ ਬੀਤੀ 22 ਜੁਲਾਈ ਦੀ ਰਾਤ ਕਰੀਬ ਸਾਢੇ ਅੱਠ ਵਜੇ ਦੋਵੇਂ ਭਰਾ ਪਿੰਡ ਦੀ ਇੱਕ ਦੁਕਾਨ ਤੋਂ ਕੁਝ ਸਾਮਾਨ ਲੈਣ ਗਏ ਸਨ ਪਰ ਉਹ ਘਰ ਨਹੀਂ ਪਰਤੇ।ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪੁਲਸ ਦੀ ਢਿੱਲੀ ਕਾਰਵਾਈ ਨੂੰ ਲੈ ਕੇ ਦੋ ਦਿਨ ਰਾਜਪੁਰਾ -ਪਟਿਆਲਾ ਮੁੱਖ ਮਾਰਗ 'ਤੇ ਧਰਨਾ ਵੀ ਦਿੱਤਾ ਸੀ।