ਨਿੱਕੀ ਜਿਹੀ ਬੱਚੀ ਪਰ ਪੰਜਾਬ ਨੂੰ ਲੈ ਕੇ ਕਰ ਦਿੱਤੇ ਵੱਡੇ ਵੱਡ਼ੇ ਖੁਲਾਸੇ

Tags

ਇਸ ਵੀਡੀਓ ਵਿੱਚ ਸੋਸ਼ਲ ਵਰਕਰ, ਲੱਖਾ ਸਿੰਘ ਸਿਧਾਣਾ ਆਪਣੇ ਪਿੰਡ ਇੱਕ ਨਿੱਕੀ ਜਿਹੀ ਬੱਚੀ ਨਾਲ ਮੁਲਾਕਾਤ ਕਰਦਾ ਹੈ ਜੋ ਕਿ ਆਪਣੇ ਨਾਨਕੇ ਘਰ ਰਹਿਣ ਆਈ ਹੋਈ ਹੈ। ਲੱਖਾ ਸਿਧਾਣਾ ਅਕਸਰ ਹੀ ਛੋਟੇ ਬੱਚਿਆਂ ਨੂੰ ਉਨ੍ਹਾਂ ਦਾ ਹਾਲ-ਚਾਲ ਪੁੱਛਦਾ ਰਹਿੰਦਾ ਹੈ। ਪਰ ਜਦੋਂ ਲੱਖੇ ਨੇ ਬੱਚੀ ਦੀ ਪੜ੍ਹਾਈ ਨੂੰ ਲੈ ਕੇ ਕੁਝ ਸਵਾਲ ਕੀਤੇ ਤਾਂ ਬਹੂਤ ਵੱਡੇ ਖੁਲਾਸੇ ਹੋ ਗਏ। ਉਸ ਦੇ ਪੁੱਛਣ ਅਨੁਸਾਰ ਲੜਕੀ ਕੋਟਕਪੂਰਾ ਦੇ ਡੀ. ਏ. ਵੀ. ਸਕੂਲ ਵਿੱਚ ਯੂ. ਕੇ. ਜੀ. ਕਲਾਸ ਵਿੱਚ ਪੜ੍ਹਦੀ ਹੈ। ਲੱਖੇ ਸਿਧਾਣੇ ਨੇ ਇਹ ਵੀਡੀਓ ਲਾਈਵ ਹੋ ਕੇ ਆਪਣੇ ਫੇਸਬੁੱਕ ਪੇਜ਼ ਤੇ ਪਾਈ।

ਬੋਲਣ ਵੇਲੇ ਬੱਚੀ ਕਾਫੀ ਡਰੀ ਹੋਈ ਸੀ। ਲੱਖੇ ਦੇ ਪੁੱਛਣ ਤੇ ਬੱਚੀ ਨੇ ਦੱਸਿਆ ਕਿ ਉਸ ਨੂੰ ਸਕੂਲ ਵਿੱਚ ੳ ਅ ਨਹੀਂ ਸਿਖਾਇਆ ਜਾਂਦਾ। ਉਸ ਨੇ ਦੱਸਿਆ ਕਿ ਉਹ ਸਕੂਲ ਵਿੱਚ ਬੱਚਿਆਂ ਅਤੇ ਅਧਿਆਪਕਾਂ ਨਾਲ ਹਿੰਦੀ ਹੀ ਬੋਲਦੇ ਹਨ ਕਿਉਂਕਿ ਸਕੂਲ ਉਹਨਾਂ ਨੂੰ ਪੰਜਾਬੀ ਵਿੱਚ ਬੋਲਣ ਤੋਂ ਮਨ੍ਹਾਂ ਕਰਦਾ ਹੈ। ਬੱਚੀ ਨੇ ਦੱਸਿਆ ਕਿ ਉਹ ਘਰ ਵਿੱਚ ਆਪਣੀ ਮਾਂ ਨਾਲ ਵੀ ਹਿੰਦੀ ਹੀ ਬੋਲਦੀ ਹੈ ਕਿਉਂਕਿ ਉਸ ਦੀ ਮੈਡਮ ਨੇ ਅਜਿਹਾ ਕਰਨ ਲਈ ਕਿਹਾ ਹੈ।