ਭਗਵੰਤ ਮਾਨ ਤੇ ਬਿੱਟੂ ਨੇ ਇਕੱਠੇ ਹੋ ਕੇ ਸੰਸਦ ਵਿੱਚ ਘੇਰ ਲਈ ਹਰਸਿਮਰਤ ਬਾਦਲ

Tags

ਭਾਰਤ ਦੇ ਸੰਸਦ ਵਿੱਚ ਪਿਛਲੇ ਕੁਝ ਦਿਨਾਂ ਤੋਂ ਵੱਖ ਵੱਖ ਮੁੱਦਿਆਂ ਤੇ ਬਹਿਸਬਾਜੀਆਂ ਤੇ ਭਾਸ਼ਣ ਸੁਣਨ ਨੂੰ ਮਿਲ ਰਹੇ ਨੇ ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚੋਂ ਭਗਵੰਤ ਮਾਨ ਕਾਫੀ ਚਰਚਾ ਦਾ ਵਿਸ਼ਾ ਬਣੇ ਰਹੇ। ਹੁਣ ਭਾਰਤ ਦੀ ਸੰਸਦ ਵਿੱਚ ਇੱਕ ਵਾਰ ਫਿਰ ਪੰਜਾਬ ਦੇ ਸੰਸਦਾਂ ਵੱਲੋਂ ਕੈਂਸਰ ਦੀ ਬੀਮਾਰੀ ਦਾ ਮੁੱਦਾ ਉਠਾਇਆ ਗਿਆ ਹੈ। ਕਾਂਗਰਸ ਦੇ ਰਵਨੀਤ ਬਿੱਟੂ ਅਤੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਵੱਲੋਂ ਇਹ ਮੁੱਦਾ ਸੰਸਦ ਵਿੱਚ ਉਛਾਲਿਆ ਗਿਆ ਅਤੇ ਉਹਨਾਂ ਨੇ ਆਪਣੇ ਆਪਣੇ ਵਿਚਾਰ ਰੱਖੇ।

ਪਹਿਲਾਂ ਰਵਨੀਤ ਬਿੱਟੂ ਤੇ ਫੇਰ ਭਗਵੰਤ ਮਾਨ ਨੇ ਕੈਂਸਰ ਬਾਰੇ ਸੰਸਦ ਵਿੱਚ ਮੁੱਦਾ ਉਠਾਇਆ। ਮਾਨ ਨੇ ਆਪਣੇ ਭਾਸ਼ਣ ਵਿੱਚ ਬਠਿੰਡਾ ਤੋ ਂਬੀਕਾਨੇਰ ਤੱਕ ਚੱਲਦੀ ਟ੍ਰੇਨ ਦਾ ਵੀ ਜ਼ਿਕਰ ਕੀਤਾ। ਮਾਨ ਨੇ ਮੰਤਰੀਆਂ ਨੂੰ ਸਵਾਲ ਕੀਤੇ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਕੈਂਸਰ ਰੋਕਣ ਲਈ ਕੀ ਕਰ ਰਹੀ ਹੈ, ਉਸ ਬਾਰੇ ਸਵਾਲ ਕੀਤੇ। ਇਸ ਤੋਂ ਬਾਅਦ ਮੰਤਰੀ ਪ੍ਰਸ਼ੇਤਮ ਰੁਪਾਲਾ ਵੱਲੋਂ ਜਵਾਬ ਦਿੱਤਾ ਗਿਆ।