ਭਗਵੰਤ ਮਾਨ ਨੂੰ ਲੋਕ ਸਭਾ ਵਿੱਚ ਗਜ਼ਦਾ ਦੇਖ, ਰਾਜ ਸਭਾ ਵਿੱਚ ਗੱਜਿਆ ਸੰਜੇ ਸਿੰਘ

Tags

ਭਾਜਪਾ ਦੇ ਵਿਰੋਧੀ ਸੰਸਦ ਮੈਂਬਰਾਂ ਅਤੇ ਹੋਰ ਲੀਡਰਾਂ ਵੱਲੋਂ ਭਾਜਪਾ ਨੂੰ ਇਸ ਮਾਮਲੇ ਤੇ ਘੇਰਿਆ ਜਾ ਰਿਹਾ ਕਿ ਭਾਜਪਾ ਦੇ ਆਉਣ ਦੇ ਨਾਲ ਲੋਕਾਂ ਵਿੱਚ ਧਰਮ ਦੇ ਨਾਂ ਤੇ ਨਫਰਤ ਫੈਲਾਈ ਜਾ ਰਹੀ ਹੈ ਅਤੇ ਧਰਮ ਦੀ ਆੜ ਦੇ ਵਿੱਚ ਵੀ ਕਤਲ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਇਸੇ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਦੀ ਰਾਜ ਸਭਾ ਦੀ ਵੀਡੀਓ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੰਜੇ ਸਿੰਘ ਨੇ ਰਾਜ ਸਭਾ ਵਿੱਚ ਅਜਿਹਾ ਭਾਸ਼ਣ ਦਿੱਤਾ ਹੈ ਜਿਸਨੇ ਭਾਜਪਾ ਮੈਂਬਰਾਂ ਨੂੰ ਪੜ੍ਹਨੀ ਪਾ ਰੱਖਿਆ।

ਸੰਜੇ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਤਾਂ ਭਾਜਪਾ ਦੇ ਹੀ ਪੁਰਾਣੇ ਲੀ਼ਡਰਾਂ ਦੀ ਦੇਸ਼ ਦੇ ਵਿਕਾਸ ਲਈ ਤਾਰੀਫ ਕਰਨਾ ਭੁੱਲ ਗਈ ਹੈ। ਉਹਨਾਂ ਕਿਹਾ ਕਿ ਮੋਦੀ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਰੁਜ਼ਗਾਰ ਵਧਾਉਣ ਦਾ ਵਾਅਦਾ ਕੀਤਾ ਸੀ ਪਰ ਇਸ ਕਾਰਜਕਾਲ ਦੌਰਾਨ ਰਿਕਾਰਡ ਤੋੜ ਬੇਰੁਜ਼ਗਾਰੀ ਵਧੀ ਹੈ।  ਹੁਣ ਦੇਖਣਾ ਹੋਵੇਗਾ ਕਿ ਸੰਜੇ ਸਿੰਘ ਦੇ ਇਸ ਭਾਸ਼ਣ ਦਾ ਵਿਵਾਦ ਭਾਜਪਾ ਦੇ ਬਾਕੀ ਲੀਡਰਾਂ ਵੱਲੋਂ ਕੀ ਕੀਤਾ ਜਾਂਦਾ।