ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ 'ਚ ਲਗਾਤਾਰ ਤੇਜ਼ ਮੀਂਹ ਪੈਣ ਨਾਲ ਅੱਜ ਤੜਕਸਾਰ ਘਨੌਲੀ ਕੋਲੋਂ ਲੰਘਦੀ ਸਰਸਾ ਨਦੀ 'ਚ ਜ਼ਿਆਦਾ ਪਾਣੀ ਆਉਣ ਨਾਲ ਪਾਣੀ ਦਾ ਵਹਾਅ ਵੱਧ ਗਿਆ ਹੈ। ਪਿੰਡ ਆਸਪੁਰ ਵਿਖੇ ਮਦਨਪੁਰ ਦੇ ਨੰਬਰਦਾਰ ਬਲਵਿੰਦਰ ਸਿੰਘ ਦੀ ਲੱਗੀ ਮੋਟਰ 'ਤੇ ਰੁਕੇ ਹੋਏ 7 ਪਰਵਾਸੀ ਮਜ਼ਦੂਰ ਪਾਣੀ 'ਚ ਬੁਰੀ ਤਰ੍ਹਾਂ ਘਰ ਗਏ। ਇਹ ਸਾਰੇ ਮਜ਼ਦੂਰ ਖੇਤਾਂ 'ਚ ਝੋਨਾ ਲਾਉਣ ਲਈ ਆਏ ਸਨ । ਖੇਤਾਂ ਵਿਚ ਪਾਣੀ 'ਚ ਪਾਣੀ ਦਾ ਵਹਾਅ ਘੱਟ ਹੋਣ ਕਾਰਨ ਇਹ ਪਰਵਾਸੀ ਮਜ਼ਦੂਰ ਮੋਟਰ ਵਾਲੇ ਕਮਰੇ 'ਚ ਰੁਕੇ ਰਹੇ ਪਰ ਅਚਾਨਕ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ ਇਹ ਮੋਟਰ ਵਾਲੇ ਕਮਰੇ ਦੀ ਛੱਤ 'ਤੇ ਚੜ੍ਹ ਗਏ, ਜਿੱਥੋਂ ਇਨ੍ਹਾਂ ਪਿੰਡਾਂ ਦੇ ਕੁਝ ਮੋਹਤਬਰਾਂ ਨੂੰ ਇਨ੍ਹਾਂ ਮਜਦੂਰਾਂ ਦੇ ਸਿਰ ਹੀ ਨਜ਼ਰ ਆ ਰਹੇ ਸਨ।
ਆਸਪੁਰ ਦੇ ਸਰਪੰਚ ਰਣਵੀਰ ਸਿੰਘ ਨੇ ਕਿਸਾਨਾਂ ਦੀ ਜ਼ਮੀਨ 'ਚ ਪਾਣੀ ਵੜਨ ਤੇ ਪਾਣੀ ਦੇ ਵਹਾਅ 'ਚ 7 ਪਰਵਾਸੀ ਮਜ਼ਦੂਰਾਂ ਦੇ ਿਘਰ ਜਾਣ ਦੀ ਜਾਣਕਾਰੀ ਕਾਨੂੰਨਗੋ ਹਰਮੇਸ਼ ਸਿੰਘ ਤੇ ਸਥਾਨਕ ਚੌਕੀ ਇੰਚਾਰਜ ਸਰਤਾਜ ਸਿੰਘ ਨੂੰ ਇਤਲਾਹ ਦਿੱਤੀ ਤੇ ਖੁਦ ਮੋਹਤਬਰਾਂ ਦੀ ਸਹਾਇਤਾ ਨਾਲ ਬਚਾਅ ਕਾਰਜਾਂ 'ਚ ਰੁੱਝੇ ਰਹੇ। ਸੂਚਨਾ ਮਿਲਦਿਆਂ ਹੀ ਰੂਪਨਗਰ ਦੇ ਅੱੈਸਡੀਅੱੈਮ ਹਰਜੋਤ ਕੌਰ, ਤਹਿਸੀਲਦਾਰ ਕੁਲਦੀਪ ਸਿੰਘ, ਕਾਨੂੰਨਗੋ ਹਰਮੇਸ਼ ਸਿੰਘ, ਪਟਵਾਰੀ ਨਿਸ਼ਾਂਤ ਅੱਗਰਵਾਲ, ਪਟਵਾਰੀ ਗੁਰਦੀਪ ਸਿੰਘ, ਥਾਣਾ ਮੁਖੀ ਸੰਨੀ ਖੰਨਾ, ਇੰਚਾਰਜ਼ ਸਰਤਾਜ ਸਿੰਘ ਆਪੋ-ਆਪਣੇ ਮੁਲਾਜ਼ਮਾਂ ਸਮੇਤ ਆ ਕੇ ਬਚਾਅ ਕਾਰਜਾਂ 'ਚ ਲੱਗ ਗਏ। ਕਰੀਬ ਸਾਢੇ ਤਿੰਨ ਘੰਟਿਆਂ ਦੀ ਜਦੋਜਹਿਦ ਤੋਂ ਬਾਅਦ ਗੋਤਾਖੋਰਾਂ ਦੀ ਸਹਾਇਤਾ ਨਾਲ ਸਾਰੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਿਢਆ ਗਿਆ।
ਸਰਸਾ ਨਦੀ 'ਚ ਵੱਧ ਪਾਣੀ ਆਉਣ ਨਾਲ ਨਦੀ ਦੇ ਨਾਲ ਲੱਗਦੇ ਪਿੰਡ ਸਰਸਾ ਨਦੀ ਦੇ ਨਾਲ ਲੱਗਦੇ ਪਿੰਡ ਆਸਪੁਰ, ਅਵਾਨਕੋਟ, ਮਾਜਰੀ ਗੁੱਜਰਾ, ਕੋਟਬਾਲਾ ਆਦਿ ਪਿੰਡਾਂ ਦੇ ਖੇਤਾਂ 'ਚ 13 ਫੁੱਟ ਪਾਣੀ ਭਰ ਗਿਆ ਹੈ ਜਿਸ ਨਾਲ ਕਿਸਾਨਾਂ ਵੱਲੋਂ ਲਗਾਇਆ ਝੋਨਾ ਖ਼ਰਾਬ ਹੋ ਗਿਆ ਹੈ। ਆਸਪੁਰ ਦੇ ਕਿਸਾਨ ਸੁਖਵਿੰਦਰ ਸਿੰਘ, ਦਰਸ਼ਨ ਸਿੰਘ, ਹਜ਼ੂਰਾ ਸਿੰਘ, ਗਰੀਬ ਦਾਸ ਨੇ ਦੱਸਿਆ ਕਿ ਹਰ ਸਾਲ ਸਰਸਾ ਨਦੀ ਵਿਚ ਬਰਸਾਤ ਦੇ ਦਿਨਾਂ ਦੌਰਾਨ ਵੱਧ ਪਾਣੀ ਆ ਜਾਂਦਾ ਹੈ ਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਦਾ ਪਾਣੀ ਸਰਸਾ ਨਦੀ 'ਚ ਆਉਂਦਾ ਹੈ ਜੋ ਅੱਗੇ ਸਤਲੁਜ ਦਰਿਆ ਨਾਲ ਮਿਲਦਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਖੇਤਾਂ 'ਚ ਲਗਾਇਆ ਝੋਨਾ ਖ਼ਰਾਬ ਹੋ ਜਾਂਦਾ ਹੈ ਤੇ ਪਾਣੀ ਘੱਟ ਹੋਣ 'ਤੇ ਦੁਬਾਰਾ ਨਵੇਂ ਸਿਰੇ ਤੋਂ ਝੋਨਾ ਲਗਾਉਣਾ ਪੈਂਦਾ ਹੈ।