ਅੰਬਰ ਵੀ ਰੋ ਪਿਆ ਅੱਜ ਪੰਜਾਬ ਦਾ ਇਹ ਮੰਜਰ ਦੇਖ ਕੇ, 5 ਮਹੀਨੇ ਦੇ ਬੱਚੇ ਨੇ ਦਿੱਤੀ ਸ਼ਹੀਦ ਪਿਉ ਨੂੰ ਅਗਨੀ

Tags

ਬੀਤੇ ਦਿਨ ਨਜ਼ਦੀਕੀ ਪਿੰਡ ਪੱਬਾਰਾਲੀ ਕਲਾਂ ਦੇ ਫ਼ੌਜੀ ਜਵਾਨ ਲਾਂਸ ਨਾਇਕ ਰਜਿੰਦਰ ਸਿੰਘ (26) ਜੋ ਕਿ ਕਸ਼ਮੀਰ ਦੇ ਮਾਛਲ ਸੈਕਟਰ 'ਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦੀ ਜਾਮ ਪੀ ਗਿਆ, ਦੀ ਮ੍ਰਿਤਕ ਦੇਹ ਐਤਵਾਰ ਬਾਅਦ ਦੁਪਹਿਰ ਜਦੋਂ ਉਸਦੇ ਜੱਦੀ ਪਿੰਡ ਪੱਬਾਂਰਾਲੀ ਕਲਾਂ ਵਿਖੇ ਪੁੱਜੀ ਤਾਂ ਸਮੁੱਚਾ ਪਿੰਡ ਸ਼ੋਕ ਵਿਚ ਡੁੱਬ ਗਿਆ ਅਤੇ ਹਰੇਕ ਅੱਖ ਨਮ ਦਿਖਾਈ ਦਿੱਤੀ।ਮੈਂਬਰਾਂ ਪਲਵਿੰਦਰ ਕੌਰ ਮਾਤਾ, ਸਵਿੰਦਰ ਸਿੰਘ ਪਿਤਾ, ਰਣਜੀਤ ਕੌਰ ਪਤਨੀ, ਕੁਲਦੀਪ ਕੌਰ ਭੈਣ, ਬਲਵਿੰਦਰ ਸਿੰਘ ਅਤੇ ਦਲਵਿੰਦਰ ਸਿੰਘ ਭਰਾ ਅਤੇ 7 ਮਹੀਨੇ ਦੇ ਲੜਕੇ ਗੁਰਨੂਰ ਸਿੰਘ ਵੱਲੋਂ ਸ਼ਹੀਦ ਰਜਿੰਦਰ ਸਿੰਘ ਨੂੰ ਸਲਿਊਟ ਕਰਦਿਆਂ ਉਸਦੇ ਅੰਤਿਮ ਦਰਸ਼ਨ ਕੀਤੇ ਗਏ।

ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਸ਼ਹੀਦ ਰਜਿੰਦਰ ਸਿੰਘ ਦੀ ਮ੍ਰਿਤਕ ਦੇਹ ਤਿਰੰਗੇ 'ਚ ਲਪੇਟੀ ਉਸਦੇ ਸਾਥੀ ਜਵਾਨਾਂ ਵੱਲੋਂ ਗੱਡੀ 'ਚੋਂ ਉਤਾਰੀ ਗਈ ਤਾਂ ਪਿੰਡ ਅਤੇ ਇਲਾਕਾ ਵਾਸੀਆਂ ਸਮੇਤ ਸਿਵਲ ਅਤੇ ਪੁਲਸ ਪ੍ਰਸ਼ਾਸਨ ਅਧਿਕਾਰੀਆਂ, ਸਿਆਸੀ ਆਗੂਆਂ, ਧਾਰਮਕ ਅਤੇ ਸਮਾਜਕ ਸ਼ਖ਼ਸੀਅਤਾਂ ਵੱਲੋਂ ਜਵਾਨ ਰਜਿੰਦਰ ਸਿੰਘ ਦੀ ਸ਼ਹੀਦੀ ਦੇ ਜਜ਼ਬੇ ਨੂੰ ਸਲਾਮ ਕੀਤਾ ਗਿਆ। ਇਸ ਤੋਂ ਬਾਅਦ ਸ਼ਹੀਦ ਰਜਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਲਿਜਾਇਆ ਗਿਆ, ਜਿਥੇ ਪਰਿਵਾਰਕ  ਇਸ ਮੌਕੇ ਫ਼ੌਜ ਦੇ ਜਵਾਨਾਂ ਅਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ ਗੁਰਸਿਮਰਨ ਸਿੰਘ ਢਿੱਲੋਂ ਨੇ ਫੁੱਲ ਮਾਲਵਾਂ ਭੇਟ ਕਰ ਕੇ ਸ਼ਹੀਦ ਰਜਿੰਦਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ।

ਉਪਰੰਤ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਉਸਦੇ ਜੱਦੀ ਘਰ 'ਚ ਰੱਖਿਆ ਗਿਆ ਤਾਂ ਚਾਰੇ ਪਾਸੇ ਮਾਤਮ ਪਸਰ ਗਿਆ। ਇਥੇ ਇਹ ਦੱਸਦੇ ਜਾਈਏ ਕਿ ਸ਼ਹੀਦ ਦੀ ਅਰਥੀ ਨੂੰ ਉਸਦੀ ਮਾਤਾ ਪਲਵਿੰਦਰ ਕੌਰ ਵਲੋਂ ਵੀ ਮੋਢਾ ਦਿੱਤਾ ਗਿਆ। ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਸ਼ਹੀਦ ਰਜਿੰਦਰ ਸਿੰਘ ਦੀ ਮ੍ਰਿਤਕ ਦੇਹ ਤਿਰੰਗੇ 'ਚ ਲਪੇਟੀ ਉਸਦੇ ਸਾਥੀ ਜਵਾਨਾਂ ਵੱਲੋਂ ਗੱਡੀ 'ਚੋਂ ਉਤਾਰੀ ਗਈ ਤਾਂ ਪਿੰਡ ਅਤੇ ਇਲਾਕਾ ਵਾਸੀਆਂ ਸਮੇਤ ਸਿਵਲ ਅਤੇ ਪੁਲਸ ਪ੍ਰਸ਼ਾਸਨ ਅਧਿਕਾਰੀਆਂ, ਸਿਆਸੀ ਆਗੂਆਂ, ਧਾਰਮਕ ਅਤੇ ਸਮਾਜਕ ਸ਼ਖ਼ਸੀਅਤਾਂ ਵੱਲੋਂ ਜਵਾਨ ਰਜਿੰਦਰ ਸਿੰਘ ਦੀ ਸ਼ਹੀਦੀ ਦੇ ਜਜ਼ਬੇ ਨੂੰ ਸਲਾਮ ਕੀਤਾ ਗਿਆ।

ਪਿੰਡ ਪੱਬਾਂਰਾਲੀ ਕਲਾਂ ਦੇ ਸ਼ਹੀਦ ਹੋਏ ਜਵਾਨ ਰਜਿੰਦਰ ਸਿੰਘ ਦੀ ਅਰਥੀ ਨੂੰ ਮੋਢਾ ਦਿੰਦੀ ਹੋਈ ਉਸਦੀ ਮਾਂ ਪਲਵਿੰਦਰ, ਕੁੰਵਰ ਰਵਿੰਦਰ ਸਿੰਘ ਵਿੱਕੀ। 2, ਸ਼ਹੀਦ ਨੂੰ ਸਲਿਊਟ ਕਰਦੇ ਹੋਏ 19 ਜਾਟ ਰੈਜੀਮੈਂਟ ਦੇ ਜਵਾਨ। 3, ਸ਼ਹੀਦ ਰਜਿੰਦਰ ਸਿੰਘ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਕਰਨ ਦੌਰਾਨ ਵਿਰਲਾਪ ਕਰਦੇ ਪਰਿਵਾਰਕ ਮੈਂਬਰ। 4, ਸ਼ਹੀਦ ਦੀ ਚਿਤਾ ਨੂੰ ਅਗਨੀ ਭੇਟ ਕਰਦੇ ਹੋਏ ਉਸਦਾ 7 ਮਹੀਨੇ ਦਾ ਬੱਚਾ ਗੁਰਨੂਰ ਸਿੰਘ।ਉਪਰੰਤ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਉਸਦੇ ਜੱਦੀ ਘਰ 'ਚ ਰੱਖਿਆ ਗਿਆ ਤਾਂ ਚਾਰੇ ਪਾਸੇ ਮਾਤਮ ਪਸਰ ਗਿਆ। ਇਥੇ ਇਹ ਦੱਸਦੇ ਜਾਈਏ ਕਿ ਸ਼ਹੀਦ ਦੀ ਅਰਥੀ ਨੂੰ ਉਸਦੀ ਮਾਤਾ ਪਲਵਿੰਦਰ ਕੌਰ ਵਲੋਂ ਵੀ ਮੋਢਾ ਦਿੱਤਾ ਗਿਆ।