ਸਿੱਧੂ ਦਾ ਵੱਡਾ ਧਮਾਕਾ, ਕੈਪਟਨ ਲਈ ਆਖੀ ਅਜਿਹੀ ਗੱਲ, ਖੁਸ਼ ਕਰਤਾ ਪੂਰਾ ਪੰਜਾਬ

Tags

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਹੀ ਪਾਰਟੀ ਦੇ ਮੰਤਰੀਆਂ ਤੇ ਸੀਨੀਅਰ ਆਗੂਆਂ ਵੱਲੋਂ ਚੁੱਕੇ ਸਵਾਲਾਂ ਉਤੇ ਖੁੱਲ੍ਹ ਕੇ ਬੋਲੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ 50 ਦੇ ਕਰੀਬ ਵਿਭਾਗਾਂ ਨੂੰ ਛੱਡ ਕੇ ਸਿਰਫ ਉਨ੍ਹਾਂ ਦੇ ਵਿਭਾਗ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ 8 ਸੀਟਾਂ ਉਤੇ ਕਾਂਗਰਸੀ ਉਮੀਦਵਾਰ ਜਿੱਤੇ ਹਨ, ਕੀ ਉਨ੍ਹਾਂ ਦੇ ਵਿਭਾਗ ਕੋਈ ਹੋਰ ਵੇਖ ਰਿਹਾ ਹੈ। ਉਨ੍ਹਾਂ ਨੂੰ ਗਾਲ਼ਾਂ ਕੱਢੀਆਂ ਗਈਆਂ ਪਰ ਉਹ ਕਿਸੇ ਨੂੰ ਬੁਰਾ ਭਲਾ ਨਹੀਂ ਕਹਿਣਗੇ। ਉਨ੍ਹਾਂ ਕਿਹਾ ਕਿ ਜਦੋਂ ਸ਼ਹਿਰਾਂ ਦੇ ਮੇਅਰ ਚੁਣੇ ਗਏ ਸਨ, ਤਾਂ ਉਨ੍ਹਾਂ ਨੂੰ ਪੁੱਛਿਆ ਨਹੀਂ ਗਿਆ ਸੀ। ਇਹ ਚੋਣ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸੀ। ਉਹ ਕਾਰਪੋਰੇਸ਼ਨਾਂ ਵਿਚ ਹੁੰਦੀਆਂ ਬੇਨੇਮੀਆਂ ਰੋਕਣ ਗਏ ਤਾਂ ਆਪਣਿਆਂ ਨੇ ਹੀ ਉਨ੍ਹਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਕੈਪਟਨ ਦੱਸਣ ਕਿ ਪਿਛਲੇ 40 ਸਾਲਾਂ ਵਿੱਚ ਬਠਿੰਡਾ ਸੀਟ ਕਾਂਗਰਸ ਨੇ ਕਦੋਂ ਜਿੱਤੀ ਤੇ ਮੈਂ ਇਕੱਲਾ ਹਾਰ ਲਈ ਜ਼ਿੰਮੇਵਾਰ ਕਿਵੇਂ ਹੋ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਖ਼ੁਦ 25,000 ਵੋਟਾਂ ਦੇ ਫਰਕ ਨਾਲ ਲੰਬੀ ਤੋਂ ਹਾਰੇ ਸਨ। ਸਿੱਧੂ ਨੇ ਆਪਣੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਪ੍ਰਾਪਤੀਆਂ ਗਿਣਵਾਈਆਂ ਤੇ ਕੈਪਟਨ ਵੱਲੋਂ ਉਨ੍ਹਾਂ ਨੂੰ ਨਾਨ-ਪਰਫਾਰਮਰ ਦਾ ਟੈਗ ਦਿੱਤੇ ਜਾਣ ਨੂੰ ਝੂਠਾ ਪਾਉਣ ਦੀ ਕੋਸ਼ਿਸ਼ ਕੀਤੀ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਉਨ੍ਹਾਂ ਨੂੰ ਆਪਣਾ ਪੁੱਤਰ ਕਹਿੰਦੇ ਹਨ, ਪਰ ਹਾਂ ਕਿ ਨਾ ਇਹ ਤਾਂ ਉਹੀ ਜਾਣਦੇ ਹਨ।