ਲੋੜਵੰਦਾਂ ਦੇ ਮਸੀਹਾ ਅਖਵਾਉਂਦੇ ਅਨਮੇਲ ਕਵਤਰਾ ਨੂੰ ਮਿਲਿਆ ਇਨਸਾਫ, ਪੁਲਿਸ ਨੇ ਗ੍ਰਿਫਤਾਰ ਕੀਤੇ 2 ਕਾਂਗਰਸੀ,ਲੁਧਿਆਣਾ: ਬੀਤੀ ਸ਼ਾਮ ਲੁਧਿਆਣਾ ਦੇ ਸ਼ਿਵਪੁਰੀ ਚੋਂਕ ‘ਚ ਸਮਾਜ ਸੇਵੀ ਅਨਮੋਲ ਕਵੱਤਰਾ ਅਤੇ ਉਸ ਦੇ ਪਿਤਾ ‘ਤੇ ਕਾਂਗਰਸੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸ੍ਹਾਮਣੇ ਆਇਆ ਸੀ।ਜਿਸ ਤੋਂ ਬਾਅਦ ਲੁਧਿਆਣਾ ਸ਼ਹਿਰ ‘ਚ ਹੰਗਾਮਾ ਹੋ ਗਿਆ ਸੀ ਤੇ ਲੋਕ ਪੁਲਿਸ ਪ੍ਰਸ਼ਾਸਨ ਨੂੰ ਮੰਗ ਕਰ ਰਹੇ ਸਨ ਕਿ ਇਹਨਾਂ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ।ਜਿਸ ਤੋਂ ਬਾਅਦ ਪੁਲਿਸ ਨੇ 2 ਕਾਂਗਰਸੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਸਮਾਜ ਸੇਵੀ ਅਨਮੋਲ ਕਵਾਤਰਾ ਤੇ ਉਸ ਦੇ ਪਿਤਾ ‘ਤੇ ਹੋਏ ਹਮਲੇ ਤੋਂ ਬਾਅਦ ਉਸ ਦਾ ਸਾਥ ਦੇਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਲੁਧਿਆਣਾ ਪਹੁੰਚ ਗਏ ਤੇ ਧਰਨਾ ਲਾ ਕੇ ਲੁਧਿਆਣਾ ਮੁੱਖ ਮਾਰਗ ਜਾਮ ਕਰ ਦਿੱਤਾ ਸੀ। ਇਸ ਤੋਂ ਇਲਾਵਾ ਕਾਂਗਰਸੀ ਆਗੂ ਵਲੋਂ ਕੁੱਟਮਾਰ ਤੋਂ ਬਾਅਦ ਧਰਨੇ ‘ਤੇ ਬੈਠੇ ਕਵਾਤਰਾ ਦੀ ਹਿਮਾਇਤ ‘ਤੇ ਵੱਡੀ ਗਿਣਤੀ ‘ਚ ਨੌਜਵਾਨ ਵੀ ਆ ਗਏ ਹਨ।ਜ਼ਿਕਰ ਏ ਖਾਸ ਹੈ ਕਿ ਸਮਾਜ ‘ਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਸਮਾਜ ਸੇਵੀ ਅਨਮੋਲ ਕਵੱਤਰਾ ਅੱਜ ਲੱਖਾਂ ਲੋਕਾਂ ਦੇ ਦਿਲ ‘ਚ ਘਰ ਕਰ ਚੁੱਕੇ ਹਨ। ਅਨਮੋਲ ਹਮੇਸ਼ਾ ਹੀ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ।