ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਹਮੇਸ਼ਾ ਹੈਲਮਟ ਪਹਿਨੋਗੇ

Tags

ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਹੈ ਕਿ ਹਾਈਕੋਰਟ ਅਤੇ ਸਰਕਾਰ ਵਲੋਂ ਸਿੱਖ ਬੀਬੀਆਂ ਸਮੇਤ ਸਾਰੀਆਂ ਹੀ ਔਰਤਾਂ ਨੂੰ ਵਾਹਨ ਚਲਾਉਂਦੇ ਸਮੇਂ ਜਾਂ ਵਾਹਨਾਂ ਦੇ ਪਿਛੇ ਬੈਠਣ ਸਮੇਂ ਹੈਲਮਟ ਪਾਉਣ ਨੁੰ ਜਰੂਰੀ ਕਰਨ ਦੇ ਫੈਸਲੇ ਦਾ ਉਹਨਾਂ ਵਲੋਂ ਸਖਤ ਵਿਰੋਧ ਕੀਤਾ ਜਾਵੇਗਾ ਅਤੇ ਇਸ ਸਬੰਧੀ ਹਾਈਕੋਰਟ ਵਿੱਚ ਧਿਰ ਵੀ ਬਣਿਆ ਜਾਵੇਗਾ| 
ਅੱਜ ਇਕ ਬਿਆਨ ਵਿੱਚ ਉਹਨਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਿੱਖ ਬੀਬੀਆਂ ਅਤੇ ਹੋਰ ਮਹਿਲਾਵਾਂ ਨੂੰ ਦੁਪਹੀਆ ਵਾਹਨ ਚਲਾਉਣ ਵੇਲੇ ਹੈਲਮਟ ਪਹਿਨਣ ਲਈ ਪਾਬੰਦ ਬਣਾਉਣ ਪ੍ਰਤੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਕੋਲੋਂ ਜਵਾਬ ਤਲਬ ਕਰ ਲਿਆ ਹੈ ਕਿ ਮਹਿਲਾਵਾਂ ਨੂੰ ਹੈਲਮਟ ਤੋਂ ਛੋਟ ਕਿਉਂ ਦਿੱਤੀ ਗਈ ਹੈ ਤੇ ਪੁੱਛਿਆ ਗਿਆ ਹੈ ਕਿ ਕਿਉਂ ਨਾ ਮਹਿਲਾਵਾਂ ਨੂੰ ਹੈਲਮਟ ਪਹਿਨਣ ਲਈ ਪਾਬੰਦ ਬਣਾਇਆ ਜਾਵੇ|

ਉਹਨਾਂ ਕਿਹਾ ਕਿ ਇਸ ਕੇਸ ਵਿੱਚ ਕਲਗੀਧਰ ਸੇਵਕ ਜਥੇ ਵਲੋਂ ਹਾਈਕੋਰਟ ਵਿੱਚ ਧਿਰ ਬਣਿਆ ਜਾਵੇਗਾ ਅਤੇ ਹਾਈਕੋਰਟ ਨੂੰ ਸਿੱਖ ਕਕਾਰਾਂ ਅਤੇ ਸਿੱਖ ਮਰਿਆਦਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ| ਉਹਨਾਂ ਕਿਹਾ ਕਿ ਹੈਲਮਟ ਪਹਿਨਣਾ ਸਿੱਖ ਸਿਧਾਂਤਾਂ ਦੇ ਵਿਰੁੱਧ ਹੈ ਅਤੇ ਅਜਿਹੇ ਕਿਸੇ ਵੀ ਸਿੱਖ ਵਿਰੋਧੀ ਫੈਸਲੇ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ| ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੀ ਸਿੱਖ ਬੀਬੀਆਂ ਨੂੰ ਹੈਲਮਟ ਤੋਂ ਛੋਟ ਦਿਤੀ ਗਈ ਹੈ ਪਰ ਪੰਜਾਬ ਵਿੱਚ ਹੀ ਸਿੱਖ ਬੀਬੀਆਂ ਉੱਪਰ ਹੀ ਹੈਲਮਟ ਪਾਉਣਾ ਲਾਜਮੀ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਇਸ ਵਿਰੁਧ ਸੰਘਰਸ਼ ਕੀਤਾ ਜਾਵੇਗਾ|