ਭਗਵੰਤ ਮਾਨ ਤੇ ਕੇਜਰੀਵਾਲ ਨੇ ਖਾਲੀ ਕੁਰਸੀਆਂ ਨੂੰ ਦਿੱਤਾ ਭਾਸ਼ਣ

Tags

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਤੋਂ ਭਾਜਪਾ ਦੀ ਐੱਮ. ਪੀ. ਕਿਰਨ ਖੇਰ 'ਤੇ ਵੱਡਾ ਹਮਲਾ ਬੋਲਿਆ ਹੈ। ਐਤਵਾਰ ਨੂੰ ਚੰਡੀਗੜ੍ਹ 'ਚ ਰੈਲੀ ਕਰਨ ਪਹੁੰਚੇ ਕੇਜਰੀਵਾਲ ਨੇ ਕਿਹਾ ਕਿ ਕਿਰਨ ਖੇਰ ਨੇ ਚੰਡੀਗੜ੍ਹ ਦੀ ਜਨਤਾ ਨਾਲ ਵੱਡਾ ਧੋਖਾ ਕੀਤਾ ਹੈ, ਕਿਰਨ ਖੇਰ ਚੰਡੀਗੜ੍ਹ ਘੱਟ ਅਤੇ ਮੁੰਬਈ ਵੱਧ ਨਜ਼ਰ ਆਉਂਦੀ ਹੈ। ਕੇਜਰੀਵਾਲ ਨੇ ਕਿਹਾ ਕਿ ਕਿਰਨ ਖੇਰ ਨੇ ਐੱਮ. ਪੀ. ਬਣ ਕੇ ਸਿਰਫ ਸਟੇਟਸ ਹੀ ਕਮਾਇਆ ਹੈ, ਜਦਕਿ ਖੇਰ ਵਲੋਂ ਚੰਡੀਗੜ੍ਹ ਦੇ ਵਿਕਾਸ ਲਈ ਇਕ ਵੀ ਕੋਸ਼ਿਸ਼ ਨਹੀਂ ਕੀਤੀ ਗਈ। 
ਇਸ ਤੋਂ ਵੱਡੀ ਗੱਲ ਕੀ ਹੋਵੇਗੀ ਕਿ ਜਿਨ੍ਹਾਂ ਲੋਕਾਂ ਨੇ ਕਿਰਨ ਖੇਰ ਨੂੰ ਜਿਤਾ ਕੇ ਐੱਮ. ਪੀ. ਬਣਾਇਆ ਉਹ ਉੁਨ੍ਹਾਂ ਨੂੰ ਸ਼ਕਲ ਤਕ ਨਹੀਂ ਦਿਖਾਉਂਦੀ ਹੈ ਜਦਕਿ ਮੋਦੀ ਨੂੰ ਵੋਟ ਪਾ ਕੇ ਜਨਤਾ ਨੂੰ ਕੁਝ ਨਹੀਂ ਮਿਲਿਆ। 'ਆਪ' ਕਨਵੀਨਰ ਨੇ ਕਿਹਾ ਕਿ ਜੇਕਰ ਚੰਡੀਗੜ੍ਹ ਦੀ ਜਨਤਾ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੋਹਨ ਧਵਨ ਨੂੰ ਜਿਤਾਉਂਦੀ ਹੈ ਤਾਂ ਉਹ ਦਿੱਲੀ ਵਾਲਾ ਵਿਕਾਸ ਚੰਡੀਗੜ੍ਹ ਵਿਚ ਕਰਵਾਉਣਗੇ। ਕੇਜਰੀਵਾਲ ਨੇ ਕਿਹਾ ਕਿ ਹਰਮੋਹਨ ਧਵਨ ਚੰਡੀਗੜ੍ਹ ਵਿਚ ਹੀ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਸਮੇਂ ਵੀ ਮਿਲਿਆ ਜਾ ਸਕਦਾ ਹੈ।