ਇੱਕ ਦਰੱਖਤ ਨੇ ਬਚਾਇਆ ਪੂਰਾ ਪਿੰਡ

Tags

ਫਾਜ਼ਿਲਕਾ ਦੇ ਸਰਹੱਦੀ ਪਿੰਡ ਵੈਸਾਖੇ ਵਾਲਾ ਖੂਹ 'ਚ ਇਕ ਬਾਕਸ 'ਚ ਪੈਕ ਕੁਝ ਬੰਬ ਬਰਾਮਦ ਹੋਏ ਹਨ, ਜਿਸ ਕਾਰਨ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਮੁਤਾਬਕ ਪਿੰਡ ਵੈਸਾਖੇ ਵਾਲਾ ਖੂਹ 'ਚ ਕਿਸਾਨ ਸੁਰਿੰਦਰ ਕੁਮਾਰ ਆਪਣੇ ਖੇਤ 'ਚ ਸਾਫ ਸਫਾਈ ਦਾ ਕੰਮ ਕਰ ਰਿਹਾ ਸੀ ਜਦੋਂ ਉਨ੍ਹਾਂ ਨੇ ਦਰੱਖਤ ਪੁੱਟਿਆ ਤਾਂ ਜ਼ਮੀਨ 'ਚ ਦੱਬਿਆ ਇਕ ਬਾਕਸ ਮਿਲਿਆ, ਜਿਸਨੂੰ ਖੋਲ੍ਹਣ 'ਤੇ ਉਸ 'ਚੋਂ ਚਾਰ ਬੰਬ ਬਰਾਮਦ ਹੋਏੇ।
ਜਿਸ ਤੋਂ ਬਾਅਦ ਕਿਸਾਨ ਨੇ ਇਸਦੀ ਸੂਚਨਾ ਆਰਮੀ ਤੇ ਪੁਲਸ ਨੂੰ ਦਿੱਤੀ।  ਦੱਸਿਆ ਜਾ ਰਿਹਾ ਹੈ ਕਿ ਬਰਾਮਦ ਹੋਏ ਬੰਬ ਬਹੁਤ ਪੁਰਾਣੇ ਹਨ, ਜਿਨ੍ਹਾਂ 'ਤੇ ਜੰਗ ਵੀ ਲੱਗਿਆ ਹੋਇਆ ਹੈ। ਪੁਲਸ ਨੇ ਬੰਬਾਂ ਨੂੰ ਸੁਰੱਖਿਅਤ ਥਾਂ 'ਤੇ ਰਖਵਾ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।