ਲੱਭ ਗਈ ਨਵਜੋਤ ਸਿੱਧੂ ਦੀ ਪੁਰਾਣੀ ਚਿੱਬ ਕੱਢ ਸਪੀਚ

Tags

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਸ਼ਾਹਕੋਟ ਜ਼ਿਮਨੀ ਚੋਣ ਦੌਰਾਨ ਚੋਣ ਜਲਸੇ 'ਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਖੂਬ ਸ਼ੁਰਲੀਆਂ ਛੱਡੀਆਂ। ਨਵਜੋਤ ਸਿੱਧੂ ਨੇ ਸੁਖਬੀਰ ਬਾਦਲ ਨੂੰ ਸਦੀ ਦਾ ਸਭ ਤੋਂ ਵੱਡਾ ਗੱਪੀ ਦੱਸਿਆ। ਸਿੱਧੂ ਨੇ ਸੁਖਬੀਰ ਵਲੋਂ ਚਲਾਈ ਗਈ ਪਾਣੀ ਵਾਲੀ ਬੱਸ 'ਤੇ ਵੀ ਖੂਬ ਤੰਜ ਕੱਸੇ। ਉਨ੍ਹਾਂ ਕਿਹਾ ਕਿ ਇਕ ਪਾਣੀ ਵਾਲੀ ਬੱਸ ਚਲਾਉਣ ਲਈ ਕਈ ਪਿੰਡਾਂ ਦੀਆਂ ਫਸਲਾਂ ਤਬਾਹ ਕਰ ਛੱਡੀਆਂ ਸਨ।

ਇਸ ਮੌਕੇ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ 'ਤੇ ਵੀ ਤਵਾ ਲਾਉਣ ਤੋਂ ਘੱਟ ਨਾ ਕੀਤੀ। ਇੱਥੇ ਕਾਂਗਰਸੀ ਆਗੂ ਲਾਡੀ ਸ਼ੇਰੋਵਾਲੀਆਂ ਦੇ ਹੱਕ 'ਚ ਚੋਣ ਪ੍ਰਚਾਰ ਦੌਰਾਨ ਨਵਜੋਤ ਸਿੱਧੂ ਨੇ ਬਾਦਲਾਂ ਤੇ ਮਜੀਠੀਏ ਖਿਲਾਫ ਖੂਬ ਭੜਾਸ ਕੱਢੀ। ਉਨ੍ਹਾਂ ਅਖੀਰ 'ਚ ਸਮਾਂ ਆਉਣ 'ਤੇ ਮਜੀਠੀਆ ਨੂੰ ਘੇਰਨ ਦਾ ਵੀ ਵਾਅਦਾ ਕੀਤਾ।