ਦੀਵਾਲੀ ਦੇ ਨਾਲ ਹੁਣ ਇਸ ਦਿਨ ਦੀ ਵੀ ਹੋਵੇਗੀ ਛੁੱਟੀ

Tags

ਤਿਉਹਾਰਾਂ ਦੇ ਦਿਨ ਚਲ ਰਹੇ ਹਨ ‘ਤੇ ਦੀਵਾਲੀ ਦੀ ਛੁੱਟੀਆਂ ਨਾਲ ਇਕ ਹੋਰ ਛੁੱਟੀ ਵੱਧ ਗਈ ਹੈ। ਪੰਜਾਬ ਸਰਕਾਰ ਨੇ 8 ਨਵੰਬਰ ਯਾਨੀ ਵਿਸ਼ਵਕਰਮਾ ਦਿਵਸ ਦੇ ਮੌਕੇ ‘ਤੇ ਸਰਕਾਰੀ / ਗਜ਼ਟ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਮੇਂ ਦੌਰਾਨ ਸੂਬੇ ਦੇ ਸਾਰੇ ਨਿਗਮ ਦੇ ਦਫ਼ਤਰ ਬੰਦ ਰਹਿਣਗੇ ।ਤਿਉਹਾਰਾਂ ਦੇ ਸੀਜ਼ਨ ਕਰਕੇ ਹੋਈ ਛੁੱਟੀਆਂ ਨਾਲ ਆਮ ਆਦਮੀ ਨੂੰ ਕਾਫੀ ਪਰੇਸ਼ਾਨੀਆਂ ਵੀ ਪੇਸ਼ ਆ ਸਕਦੀਆਂ ਹਨ, ਕਿਉਕਿ ਸਰਕਾਰੀ ਛੁੱਟੀ ਹੋਣ ਕਰਕੇ ਬੈਂਕ ਵੀ ਬੰਦ ਹੋਣਗੇ। ਏ.ਟੀ.ਐੱਮ. ‘ਚ ਵੀ ਪੈਸਿਆਂ ਦੀ ਕਿੱਲਤ ਆ ਸਕਦੀ ਹੈ।

ਹਲਾਂਕਿ ਬੈਂਕਾਂ ਦਾ ਕਹਿਣਾ ਹੈ ਕਿ ਏ.ਟੀ.ਐੱਮ. ‘ਚ ਕੈਸ਼ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ । ਪੰਜਾਬ ਸਰਕਾਰ ਵਲੋਂ ਦੀਵਾਲੀ ਤੋਂ ਅਗਲੇ ਦਿਨ ਮਤਲਬ ਕਿ ਵਿਸ਼ਵਕਰਮਾ ਡੇਅ 'ਤੇ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਸ਼ੁੱਕਰਵਾਰ ਸਵੇਰੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਸ ਨੋਟੀਫਿਕੇਸ਼ਨ ਮੁਤਾਬਕ ਵਿਸ਼ਵਕਰਮਾ ਡੇਅ 'ਤੇ ਮਤਲਬ ਕਿ 8 ਨਵੰਬਰ ਦਿਨ ਵੀਰਵਾਰ ਨੂੰ ਪੰਜਾਬ ਸਰਕਾਰ ਦੇ ਸਾਰੇ ਸਕੂਲਾਂ, ਦਫਤਰਾਂ, ਬੋਰਡਾਂ ਅਤੇ ਨਿਗਮਾਂ 'ਚ ਰਾਖਵੀਂ ਛੁੱਟੀ ਦੀ ਬਜਾਏ ਗਜ਼ਟਿਡ ਛੁੱਟੀ ਘੋਸ਼ਿਤ ਕੀਤੀ ਗਈ ਹੈ।