ਅਕਾਲੀ ਦੇਣਗੇ ਬੈਂਸ ਦਾ ਸਾਥ, ਕਸੂਤੇ ਫਸਣਗੇ ਬੈਂਸ ਦਾ ਰਾਹ ਰੋਕਣ ਵਾਲੇ ਅਫਸਰ

Tags

ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬੀਤੇ ਦਿਨੀਂ ਅਮਰੀਕਨ ਅੰਬੈਸੀ ਵਲੋਂ ਸ੍ਰੀ ਸਾਹਿਬ ਪਹਿਣ ਕੇ ਅੰਦਰ ਦਾਖਲ ਨਾ ਹੋਣ ਦੇਣ ਅਤੇ ਅੰਮ੍ਰਿਤਧਾਰੀ ਸਿੱਖਾਂ ਦੇ ਕਕਾਰਾਂ ਦੀ ਬੇਅਦਬੀ ਕੀਤੇ ਜਾਣ ਦੇ ਵਿਰੋਧ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਂ ਇਕ ਮੰਗ-ਪੱਤਰ ਲਿਖਿਆ ਹੈ। ਇਸ ਮੰਗ ਪੱਤਰ 'ਚ ਉਨ੍ਹਾਂ ਨੇ ਜਥੇਦਾਰਾਂ ਤੋਂ ਮੰਗ ਕੀਤੀ ਕਿ ਅਮਰੀਕਨ ਅੰਬੈਸੀ 'ਚ ਉਠੇ ਸ੍ਰੀ ਸਾਹਿਬ ਦੇ ਮਾਮਲੇ ਨੂੰ ਸਰਕਾਰ 'ਤੇ ਦਬਾਅ ਪਾ ਕੇ ਹੱਲ ਕਰਵਾਇਆ ਜਾਵੇ।

ਉਨ੍ਹਾਂ ਕਿਹਾ ਕਿ ਸ੍ਰੀ ਸਾਹਿਬ ਸਿੱਖਾਂ ਦੀ ਪਛਾਣ ਹੈ ਅਤੇ ਇਹ ਪਛਾਣ ਉਨ੍ਹਾਂ ਨੂੰ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਹਾਸਲ ਹੋਈ ਹੈ। ਸ੍ਰੀ ਸਾਹਿਬ ਦੀ ਬੇਅਦਬੀ ਇਕ ਨਸਲੀ ਹਮਲਾ ਹੈ। ਉਨ੍ਹਾਂ ਕਿਹਾ ਕਿ ਅਮਰੀਕਨ ਅੰਬੈਸੀ ਦਾ ਇਹ ਵਿਵਹਾਰ ਬਿਲਕੁਲ ਗਲਤ ਹੈ ਅਤੇ ਉਹ ਦੂਜੇ ਦੇਸ਼ਾਂ ਨੂੰ ਵੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸਿੱਖਾਂ ਨਾਲ ਅਜਿਹਾ ਵਿਵਹਾਰ ਨਾ ਕੀਤਾ ਜਾਵੇ। ਬੈਂਸ ਨੇ ਕਿਹਾ ਕਿ ਉਹ ਇਸ ਮਸਲੇ ਨੂੰ ਵਿਧਾਨ ਸਭਾ 'ਚ ਪੇਸ਼ ਕਰਨਗੇ। ਇਸ ਮਸਲੇ ਦੇ ਸਬੰਧ 'ਚ ਉਹ ਅਮਰੀਕਾ ਦੀ ਸਰਕਾਰ ਦੇ ਖਿਲਾਫ ਮੋਰਚਾ ਵੀ ਖੋਲਣਗੇ।