ਦਿਲਜੀਤ ਨੂੰ ਬੱਬੂ ਮਾਨ ਦਾ ਜਵਾਬ

ਜਦੋਂ ਬੱਬੂ ਮਾਨ ਨੇ ਇੱਕ ਕੁੜੀ ਨੂੰ ਕਿਹਾ ਕਿ , ਨਾ ਦੇਸੀ ਨਾ ਗੋਰੀ ,ਇੱਕ ਚੋਰੀ ਉਤੋਂ ਸੀਨਾ ਚੋਰੀ ,ਦੇਖੋ ਵੀਡੀਓ:ਪੰਜਾਬ ਦਾ ਸਟਾਰ ਬੱਬੂ ਮਾਨ ਪੰਜਾਬ ਦੀ ਇਕ ਅਜਿਹੀ ਸ਼ਖਸੀਅਤਾਂ ‘ਚੋਂ ਹੈ, ਜਿੰਨ੍ਹਾਂ ਨੂੰ ਸ਼ਾਨਦਾਰ ਗਾਇਕੀ, ਕਮਾਲ ਦੀ ਗੀਤਕਾਰੀ ਅਤੇ ਅਭਿਨੇਤਾ ਵਜੋਂ ਮੋਹਾਰਤ ਹਾਸਲ ਹੈ।ਬੱਬੂ ਮਾਨ ਗੀਤਾਂ ਦੇ ਨਾਲ-ਨਾਲ ਆਪਣੇ ਬੇਬਾਕ ਸੁਭਾਅ ਕਰਕੇ ਵੀ ਚਰਚਾ ‘ਚ ਰਹਿੰਦੇ ਹਨ।ਉਨ੍ਹਾਂ ਨੇ ਹਮੇਸ਼ਾ ਹਰੇਕ ਮਸਲੇ ਨੂੰ ਬੇਬਾਬੀ ਨਾਲ ਗੀਤਾਂ ਰਾਹੀਂ ਦਰਸਾਇਆ ਹੈ, ਭਾਵੇਂ ਮਸਲਾ ਸਮਾਜਿਕ ਹੋਵੇ, ਰਾਜਨੀਤਿਕ ਜਾਂ ਧਾਰਮਿਕ ਹੋਵੇ।

ਬੱਬੂ ਮਾਨ ਆਪਣੇ ਇਸ ਸੁਭਾਅ ਕਾਰਨ ਬੇਸ਼ੱਕ ਉਹ ਕਈ ਵਾਰੀ ਵਿਵਾਦਾਂ ‘ਚ ਫਸ ਚੁੱਕੇ ਹਨ ਪਰ ਉਨ੍ਹਾਂ ਦੀ ਕਲਮ ਵੱਲੋਂ ਚੁੱਕਿਆ ਹਰ ਮੁੱਦਾ ਵਿਚਾਰਨਯੋਗ ਹੁੰਦਾ ਹੈ।ਬੱਬੂ ਮਾਨ ਨੇ ਗਾਇਕੀ ਤੋਂ ਇਲਾਵਾ ਪਾਲੀਵੁੱਡ ਇੰਡਸਟਰੀ ‘ਚ ਵੀ ਚੰਗੀ ਸ਼ੋਹਰਤ ਹਾਸਲ ਕੀਤੀ ਹੈ।ਹੁਣ ਬੱਬੂ ਮਾਨ ਦੀ ਨਵੀਂ ਆਉਣ ਵਾਲੀ ਫ਼ਿਲਮ ਬਣਜਾਰਾ ਦਾ ਟ੍ਰੇਲਰ ਲਾਂਚ ਹੋ ਗਿਆ ਹੈ।ਇਹ ਫ਼ਿਲਮ ਵਿੱਚ ਇੱਕ ਟਰੱਕ ਡਰਾਈਵਰ ਦੀ ਕਹਾਣੀ ਨਜ਼ਰ ਆ ਰਹੀ ਹੈ ਤੇ ਸਾਲ 1947 ਤੋਂ ਲੈ ਕੇ ਸਾਲ 2016 ਤੱਕ ਦੇ ਪੰਜਾਬ ਦਾ ਸਫ਼ਰ ਇਸ ਫ਼ਿਲਮ ਵਿੱਚ ਦਿਖਾਇਆ ਜਾਵੇਗਾ।ਬੱਬੂ ਮਾਨ ਦੀ ਨਵੀਂ ਫ਼ਿਲਮ ‘ਬਣਜਾਰਾ ਦ ਟਰੱਕ ਡਰਾਈਵਰ’ 7 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਦੱਸ ਦੇਈਏ ਕਿ ਇਸ ਫ਼ਿਲਮ ਵਿੱਚ ਬੱਬੂ ਮਾਨ ਦੇ ਨਾਲ ਅਦਾਕਾਰਾ ਸ਼ਰਧਾ ਆਰਿਆ ਨਜ਼ਰ ਆਵੇੇਗੀ।ਫ਼ਿਲਮ ਦਾ ਪੂਰਾ ਨਾਮ ‘ਬਣਜਾਰਾ ਦ ਟਰੱਕ ਡਰਾਈਵਰ’ ਰੱਖਿਆ ਗਿਆ ਹੈ।ਜਿਸਨੂੰ ਓਹਰੀ ਪ੍ਰੋਡਕਸਨ ਦੇ ਬੈਨਰ ਹੇਂਠ ਬਣਾਇਆ ਗਿਆ ਹੈ।ਇਸ ਫ਼ਿਲਮ ਦੇ ਪੋਸਟਰ ਵਿੱਚ ਲਿਖਿਆ ਗਿਆ ਹੈ ਕਿ ਰੁਕਦਾ ਕਿਤੇ ਨਾ ਝੁਕਦਾ ਕਿਤੇ ਨਾ ਬਣਜਾਰੇ ਦਾ ਰਸਤਾ ਮੁੱਕਦਾ ਕਿਤੇ ਨਾ।

ਬੱਬੂ ਮਾਨ ਸਿਰਫ ਪੰਜਾਬੀ ਗਾਇਕ ਹੀ ਨਹੀਂ ਬਲਕਿ ਬਹੁਤ ਵਧੀਆਂ ਐਕਟਰ ਵੀ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ਵਿੱਚ ਆਪਣੀ ਮੁੱਖ ਭੂਮਿਕਾ ਨਿਭਾ ਚੁੱਕੇ ਹਨ | ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਹੀ ਜਲਦ ਬੱਬੂ ਮਾਨ ਦੀ ਪੰਜਾਬੀ ਫ਼ਿਲਮ ” ਬਣਜਾਰਾ ” ਰਿਲੀਜ਼ ਹੋਣ ਜਾ ਰਹੀ ਹੈ | ਦੱਸ ਦਈਏ ਕਿ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਜਿਸ ਵਿੱਚ ਕਿ ਬੱਬੂ ਮਾਨ ਇਕ ਟਰੱਕ ਡਰਾਈਵਰ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ | ਇਸ ਫ਼ਿਲਮ ਵਿੱਚ ਐਕਸ਼ਨ ਦੇ ਨਾਲ ਨਾਲ ਰੋਮਾਂਸ ਵੀ ਵੇਖਣ ਨੂੰ ਮਿਲੇਗਾ |