ਸਿੱਧੂ ਨੇ ਬਾਦਲਾਂ ਦੀ ਫੱਟੀ ਪੋਚ ਕੇ ਰੱਖਤੀ

Tags

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਰੇਲ ਹਾਦਸੇ ਦੇ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡਣ ਲਈ ਅੰਮਿਰਤਸਰ ਪਹੁੰਚੇ। ਇੱਥੇ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸਵਾਲ ਕਰਦੇ ਹੋਏ ਸੁਖਬੀਰ, ਮਜੀਠੀਆ ਤੇ ਹਰਸਿਮਰਤ ਬਾਦਲ ਨੂੰ ਖੂਬ ਰਗੜੇ ਲਗਾਏ। ਸਿੱਧੂ ਨੇ ਕਿਹਾ ਕਿ ਪ੍ਰਕਾਸ਼ ਬਾਦਲ ਰੇਲ ਹਾਦਸੇ ਦੇ ਪੀੜਤਾਂ ਨੂੰ ਮਿਲਣ ਦੀ ਬਜਾਏ ਰਾਜਪਾਲ ਨੂੰ ਸਿੱਧੂ ਦੀ ਸ਼ਿਕਾਇਤ ਲਈ ਪਹੁੰਚ ਗਏ, ਜਿਸ ਤੋਂ ਸਾਫ ਹੁੰਦਾ ਹੈ ਕਿ ਬਾਦਲ ਸਿਰਫ ਇਸ ਮੁੱਦੇ 'ਤੇ ਰਾਜਨੀਤੀ ਕਰ ਰਹੇ ਹਨ।ਸੁਖਬੀਰ ਬਾਦਲ ਵਲੋਂ ਕੀਤੀ ਅਸਤੀਫੇ ਦੀ ਪੇਸ਼ਕਸ਼ ਨੂੰ ਸਿੱਧੂ ਨੇ ਇਕ ਡਰਾਮਾ ਦੱਸਦੇ ਹੋਏ ਕਿਹਾ ਕਿ ਅਕਾਲੀ ਦਲ ਦੀ ਇਕ ਨਵੀਂ ਪਿਕਚਰ ਬਣ ਚੁੱਕੀ ਹੈ ਜਿਸ 'ਚ ਸੁਖਬੀਰ, ਮਜੀਠੀਆ, ਹਰਸਿਮਰਤ ਤੇ ਪ੍ਰਕਾਸ਼ ਸਿੰਘ ਬਾਦਲ ਆਪਣੇ ਸਿਆਸੀ ਰੋਲ ਅਦਾ ਕਰ ਰਹੇ ਹਨ।

ਸਿੱਧੂ ਨੇ ਅਕਾਲੀ ਦਲ 'ਤੇ ਹਮਲੇ ਕਰਦੇ ਹੋਏ ਬਾਦਲ ਪਰਿਵਾਰ ਨੂੰ ਤਾਨਾਸ਼ਾਹ ਕਰਾਰ ਦੇ ਦਿੱਤਾ, ਸਿੱਧੂ ਨੇ ਕਿਹਾ ਕਿ ਜੇਕਰ ਅਕਾਲੀ ਦਲ ਦੇ ਸੀਨੀਅਰ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਡਸਾ ਅਸਤੀਫਾ ਦੇ ਸਕਦੇ ਹਨ ਤਾਂ ਸੁਖਬੀਰ ਬਾਦਲ ਕਿਉਂ ਨਹੀਂ ਕੁਰਸੀ ਛੱਡ ਰਹੇ।

ਅੰਮ੍ਰਿਤਸਰ ਵਿਖੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਨਵੋਜਤ ਕੌਰ ਸਿੱਧੂ ਨੇ ਅਕਾਲੀ ਦਲ ਖਿਲਾਫ ਰੱਜ ਕੇ ਭੜਾਸ ਕੱਢੀ। ਅੰਮ੍ਰਿਤਸਰ ਟਰੇਨ ਹਾਦਸੇ 'ਚ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਲੋਂ ਸਿੱਧੂ ਜੋੜੀ ਨੂੰ ਕਸੂਰਵਾਰ ਦੱਸਣ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਕਾਰਨ ਪੁੱਛੇ ਜਾਣ 'ਤੇ ਡਾ. ਸਿੱਧੂ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦੇ ਆਗੂਆਂ ਨੂੰ ਖਾਸ ਕਰਕੇ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਸਭ ਤੋਂ ਜ਼ਿਆਦਾ ਸਿੱਧੂ ਪਰਿਵਾਰ ਤੋਂ ਹੀ ਸਿਆਸੀ ਖਤਰਾ ਮਹਿਸੂਸ ਹੋ ਰਿਹਾ ਹੈ। ਇਹ ਹੀ ਕਾਰਨ ਹੈ ਕਿ ਇਹ ਲੋਕ ਭਾਜਪਾ ਆਗੂਆਂ ਨੂੰ ਢਾਲ ਬਣਾ ਕੇ ਉੁਨ੍ਹਾਂ ਖਿਲਾਫ ੲਿਸ ਤਰ੍ਹਾਂ ਦੇ ਝੂਠੇ ਅਤੇ ਬਿਨਾਂ ਕਿਸੇ ਆਧਾਰ 'ਤੇ ਦੋਸ਼ ਲਗਾ ਰਹੇ ਹਨ।

ਡਾ. ਸਿੱਧੂ ਨੇ ਕਿਹਾ ਕਿ ਮਜੀਠੀਆ ਉਹੀ ਹਨ, ਜੋ ਕਰਜ਼ੇ 'ਚ ਬੁਰੀ ਤਰ੍ਹਾਂ ਡੁੱਬੇ ਹੋਏ ਸਨ ਤੇ ਮਾਲ ਰੋਡ 'ਤੇ ਉਨ੍ਹਾਂ ਦੇ ਘਰ 'ਚ ਟੁੱਟੀ ਅਤੇ ਖਟਾਰਾ ਕੁਆਲਿਸ ਗੱਡੀ ਆਉਂਦੀ ਸੀ। ਅੱਜ ਇਹ ਕਰੋੜਪਤੀ ਅਤੇ ਵੱਡੀਆਂ ਗੱਡੀਆਂ ਦਾ ਮਾਲਕ ਕਿਵੇਂ ਬਣ ਗਿਆ? ਇਸ ਅੰਦਾਜ਼ਾ ਕੋਈ ਵੀ ਲਗਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਦੀ ਭੈਣ ਹਰਸਿਮਰਤ ਕੌਰ ਅਕਸਰ ਆਪਣੇ ਪਤੀ ਨੂੰ ਕਹਿੰਦੀ ਹੁੰਦੀ ਸੀ ਕਿ ਉਸ ਦੇ ਭਰਾ ਬਿਕਰਮ ਦਾ ਕਾਰੋਬਾਰ ਬੁਰੀ ਤਰ੍ਹਾਂ ਫਲਾਪ ਹੋ ਚੁੱਕਾ ਹੈ। ਇਸ ਲਈ ਉਹ ਉਸ ਨੂੰ ਸਿਆਸਤ 'ਚ ਪ੍ਰਮੋਟ ਕਰਕੇ ਫਰੰਟ 'ਚ ਲਿਆਉਣ। ਹਾਲਾਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਜਿਹਾ ਨਹੀਂ ਚਾਹੁੰਦੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਬਿਕਰਮ ਸਿੰਘ ਮਜੀਠੀਆ ਕਾਰਨ ਉਸ ਦਾ ਬੇਟਾ ਸਿਆਸਤ 'ਚ ਪਛੜ ਸਕਦਾ ਹੈ। ਬਾਵਜੂਦ ਇਸ ਦੇ ਹਰਸਿਮਰਤ ਆਪਣੇ ਭਰਾ ਨੂੰ ਸਿਆਸਤ 'ਚ ਅੱਗੇ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਰਹਿੰਦੀ ਸੀ ਪਰ ਅੱਜ ਇਹ ਲੋਕ ਸਭ ਕੁਝ ਭੁਲ ਕੇ ਉਨ੍ਹਾਂ ਖਿਲਾਫ ਹੀ ਗਲਤ ਤਰੀਕੇ ਨਾਲ ਦੋਸ਼ ਲਾ ਰਹੇ ਹਨ।