ਵਿਦਿਆਰਥਣਾਂ ਨਾਲ ਮਾਸਟਰ ਨੇ ਕਮਰੇ ਦੀ ਕੁੰਡੀ ਲਾ ਕੇ ਕੀਤਾ ਗਲਤ ਕੰਮ

Tags

ਅਧਿਆਪਕ ਵਲੋਂ ਗੁਰੂ ਤੇ ਚੇਲੇ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਨਵਾਂਸ਼ਹਿਰ ਦੇ ਥਾਣਾ ਔੜ ਦੇ ਅਧੀਨ ਪੈਂਦੇ ਪਿੰਡ ਮਹਿਰਮਪੁਰ ਦੇ ਸਰਕਾਰੀ ਹਾਈ ਸਕੂਲ ਦਾ ਹੈ, ਜਿਥੇ ਸਕੂਲ ਦੇ ਹੀ ਆਰਟ ਐਂਡ ਕ੍ਰਾਫਟ ਮਾਸਟਰ ਸੁਲੱਖਣ ਸਿੰਘ ਵਲੋਂ ਸਕੂਲ ‘ਚ ਪੜਨ ਵਾਲੀਆਂ ਕੁੱਝ ਵਿਦਿਆਰਥਣਾਂ ਦੇ ਨਾਲ ਕਮਰੇ ‘ਚ ਕੁੰਡੀ ਲਗਾ ਕੇ ਅਸ਼ਲੀਲ ਹਰਕਤ ਕੀਤੀ ਗਈ।ਇਸ ਦੀ ਖਬਰ ਜਦੋਂ ਪਿੰਡ ਵਾਸੀਆਂ ਨੂੰ ਲੱਗੀਆਂ ਤਾਂ ਪਿੰਡ ਵਾਸੀਆਂ ਨੇ ਸਕੂਲ ਪਹੁੰਚ ਕੇ ਮਾਸਟਰ ਜੰਮ ਕੇ ਕੁੱਟਿਆ ਅਤੇ ਉਸ ਤੋਂ ਲਿਖਤੀ ਮੁਆਫੀ ਮੰਗਵਾਈ।

ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਤਾਂ ਥਾਣਾ ਔੜ ਇੰਚਾਰਜ ਇੰਸਪੈਕਟਰ ਮਲਕੀਅਤ ਸਿੰਘ, ਮਹਿਲਾ ਸੇਲ ਇੰਚਾਰਜ ਨਰੇਸ਼ ਕੁਮਾਰੀ ਪੁਲਸ ਪਾਰਟੀ ਸਮੇਤ ਸਕੂਲ ‘ਚ ਪਹੁੰਚੇ ਅਤੇ ਦੋਸ਼ੀ ਮਾਸਟਰ ਨੂੰ ਗ੍ਰਿਫਤਾਰ ਕਰ ਲਿਆ।ਪੁਲਸ ਨੇ ਮਾਸਟਰ ਖਿਲਾਫ ਆਈ. ਪੀ. ਸੀ. ਦੀ ਧਾਰਾ 354 ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਮਹਿਰਮਪੁਰ ਵਾਸੀ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀ 9ਵੀਂ ਅਤੇ 10ਵੀਂ ਜਮਾਤ ਦੀਆਂ ਲੜਕੀਆਂ ਇਸ ਪਿੰਡ ਦੇ ਸਕੂਲ ‘ਚ ਪੜਦੀਆਂ ਹਨ। ਸਕੂਲ ‘ਚ ਪੜਾਉਣ ਵਾਲੇ ਇਕ ਮਾਸਟਰ ਸੁਲੱਖਣ ਸਿੰਘ ਨੇ ਉਨ੍ਹਾਂ ਦੀ ਬੇਟੀ ਅਤੇ ਉਸ ਦੀ ਸਹੇਲੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ।

ਜਦੋਂ ਦੋਵਾਂ ਵਿਦਿਆਰਥਣਾਂ ਸਟਾਫ ਰੂਮ ‘ਚ ਡਸਟਰ ਲੈਣ ਗਈਆਂ ਸਨ।ਉਸ ਸਮੇਂ ਉਕਤ ਮਾਸਟਰ ਨੇ ਮੌਕਾ ਦੇਖਦੇ ਹੋਏ ਉਨ੍ਹਾਂ ਨਾਲ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਜਦੋਂ ਦੋਵਾਂ ਵਿਦਿਆਰਥਣਾਂ ਨੇ ਰੋਲਾ ਪਾਇਆ ਤਾਂ ਉਕਤ ਮਾਸਟਰ ਨੇ ਦਰਵਾਜਾ ਖੋਲ ਦਿੱਤਾ। ਲੜਕੀਆਂ ਨੇ ਇਸ ਦੇ ਬਾਰੇ ‘ਚ ਤੁਰੰਤ ਆਪਣੇ ਘਰ ਵਾਲਿਆਂ ਨੂੰ ਜਾਣਕਾਰੀ ਦਿੱਤੀ। ਜਿਸ ਉਪਰੰਤ ਘਰ ਵਾਲੇ ਪਿੰਡ ਵਾਸੀਆਂ ਸਮੇਤ ਸਕੂਲ ਪਹੁੰਚ ਗਏ। ਪਿੰਡ ਵਾਸੀਆਂ ਨੇ ਮਾਸਟਰ ਦੀ ਜੰਮ ਕੇ ਕੁੱਟ ਮਾਰ ਕੀਤੀ ਅਤੇ ਬਾਅਦ ‘ਚ ਲਿਖਤੀ ਮੁਆਫੀ ਵੀ ਮੰਗਵਾਈ। ਇਸ ਨਾਲ ਵੀ ਪਿੰਡ ਵਾਲਿਆਂ ਦਾ ਗੁੱਸਾ ਠੰਡਾ ਨਹੀਂ ਹੋਇਆ ਦੋਸ਼ੀ ਮਾਸਟਰ ਪਹਿਲਾਂ ਵੀ ਲੜਕੀਆਂ ਦੇ ਨਾਲ ਅਜਿਹੀਆਂ ਹਰਕਤਾਂ ਕਰ ਚੁਕਿਆ ਹੈ।

ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਤਾਂ ਥਾਣਾ ਔੜ ਇੰਚਾਰਜ ਇੰਸਪੈਕਟਰ ਮਲਕੀਅਤ ਸਿੰਘ, ਮਹਿਲਾ ਸੇਲ ਇੰਚਾਰਜ ਨਰੇਸ਼ ਕੁਮਾਰ ਪੁਲਸ ਪਾਰਟੀ ਸਮੇਤ ਸਕੂਲ ‘ਚ ਪਹੁੰਚੇ ਅਤੇ ਦੋਸ਼ੀ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਇਸ ਦੀ ਥੋੜੀਸੇਵਾ ਕੀਤੀ ਗਈ ਹੈ ਜੇਕਰ ਪ੍ਰਸ਼ਾਸ਼ਨ ਨੇ ਇਸ ਦੇ ਖਿਲਾਫ ਸਖ਼ਤ ਕਾਰਵਾਈ ਨਾ ਕੀਤੀ ਤਾਂ ਇਸ ਦਾ ਅਤੇ ਸੇਵਾ ਕੀਤੀ ਜਾਵੇਗੀ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇਸ ਨੌਕਰੀ ਤੋਂ ਕੱਢ ਕੇ ਘਰ ਬਿਠਾਇਆ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਨਾਲ ਅਜਿਹੀ ਹਰਕਤ ਨਾ ਕਰ ਸਕੇ।