ਇਸ ਕੁੜੀ ਦੀ ਵੀਡੀਉ ਹੋ ਰਹੀ ਹੈ ਅੱਗ ਵਾਂਗ ਵਾਇਰਲ

ਪੰਜਾਬ ਦਾ ਵਿਰਸਾ ਬਹੁਤ ਹੀ ਅਮੀਰ ਵਿਰਸਾ ਹੈ ਪਰ ਸਰਕਾਰ ਨੇ ਹਮੇਸ਼ਾ ਹੀ ਇਸ ਨੂੰ ਸੰਭਾਲਣ ਦੀ ਬਜਾਏ ਇਸ ਦੀ ਦੁਰਦਸ਼ਾ ਹੀ ਕੀਤੀ ਹੈ। ਕਦੇ ਵੀ ਵਧੀਆ ਪੰਜਾਬੀ ਗੀਤਕਾਰ, ਕਲਾਕਾਰ ਨੂੰ ਬਣਦਾ ਸਨਮਾਨ ਨਹੀ ਦਿੱਤਾ ਤੇ ਨਾ ਹੀ ਸਰਕਾਰੀ ਤੌਰ ਤੇ ਕੋਈ ਅਜਿਹੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਇਨ੍ਹਾਂ ਲੱਚਰ ਕਲਾਕਾਰਾਂ ਨੂੰ ਰੋਕ ਸਕੇ। ਨਾ ਕੋਈ ਅਜਿਹਾ ਸਖਤ ਕਾਨੂੰਨ ਬਣਾਇਆ ਗਿਆ ਤਾਂ ਜੋ ਸੱਭਿਆਚਾਰ *ਚ ਲੱਚਰਤਾ ਘੋਲਣ ਵਾਲੇ ਕਲਾਕਾਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਅੱਜ ਤਾਂ ਪੈਸੇ ਦੀ ਹਨੇਰੀ ਅਜਿਹੀ ਵਗ ਰਹੀ ਹੈ ਕਿ ਕੋਈ ਵੀ ਕਲਾਕਾਰ ਜਿਸਨੂੰ ਸੁਰਾਂ ਦਾ ਪਤਾ ਹੀ ਨਹੀ ਤੇ ਉਸਨੂੰ ਇਹ ਵੀ ਨਹੀ ਪਤਾ ਹੁੰਦਾ ਕਿ ਜੋ ਉਹ ਗੀਤ ਰਾਂਹੀ ਸੰਦੇਸ਼ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਦੇ ਰਿਹਾ ਹੈ ਉਸਦਾ ਅਸਰ ਬੁਰਾ ਹੋਵੇਗਾ ਜਾ ਅੱਛਾ।

ਉਸ ਕਲਾਕਾਰ ਨੂੰ ਤਾਂ ਬੱਸ ਗੀਤ ਦੇ ਹਿੱਟ ਹੋਣ ਤੱਕ ਮਤਲਬ ਹੁੰਦਾ ਹੈ। ਤੇ ਭਾਵੇਂ ਉਹ ਗੀਤ ਦੇ ਵੀਡਿਓ ਵਿੱਚ ਲੱਚਰਤਾ ਦਿਖਾ ਕੇ ਹੀ ਕਿਉਂ ਨਾ ਹੋਵੇ। ਅੱਜ ਨਵੀ ਹੀ ਰੀਤ ਚੱਲ ਪਈ ਹੈ ਹਰ ਗਾਣੇ ਵਿੱਚ ਨਸ਼ਾ ਮੋਹਰੀ ਹੈ ਹਰ ਗਾਣੇ ਵਿੱਚ ਸ਼ਰਾਬ ਪੀਣ ਦਾ ਦ੍ਰਿਸ਼ ਜ਼ਰੂਰ ਫਿਲਮਾਇਆ ਜਾਂਦਾ ਹੈ। ਇਹ ਸ਼ਰਾਬ ਪੀਣ ਦਾ ਦ੍ਰਿਸ਼ ਜਦੋਂ ਬਾਰ ਬਾਰ ਟੀਵੀ ਤੇ ਦਿਖਾਇਆ ਜਾਂਦਾ ਹੈ ਤਾਂ ਸਾਡੇ ਜਵਾਨ ਹੋ ਰਿਹਾ ਤਬਕਾ ਹੀ ਨਹੀ ਸਗੋਂ ਨੌਜਵਾਨਾਂ ਦੇ ਦਿਲਾਂ ਤੇ ਵੀ ਡੂੰਘੀ ਚੋਟ ਕਰਦਾ ਹੈ। ਬਾਕੀ ਰਹਿੰਦੀ ਖੂੰਦੀ ਕਸਰ ਗਾਣਿਆਂ ਵਿੱਚ ਚਿੱਟਾ, ਅਫੀਮ ਦਾ ਜ਼ਿਕਰ ਪੂਰੀ ਕਰ ਦਿੰਦਾ ਹੈ। ਹੋਰ ਤਾਂ ਹੋਰ ਕਈ ਵਿਦੇਸ਼ੀ ਪੰਜਾਬੀ ਗਾਉਣ ਵਾਲੇ ਤਾਂ ਨੰਗੇਜ਼ ਪੁਣੇ ਦੀ ਵੀ ਹੱਦ ਟੱਪ ਜਾਂਦੇ ਹਨ। ਪਰ ਇਸ ਵਿੱਚ ਉਨ੍ਹਾਂ ਦਾ ਕੀ ਕਸੂਰ ਉਨ੍ਹਾਂ ਨੂੰ ਤਾਂ ਪਜੰਾਬੀ ਸੱਭਿਆਚਾਰ ਦਾ ੳ ਅ ਵੀ ਨਹੀ ਪਤਾ। ਉਨ੍ਹਾਂ ਨਾਲ ਸਾਡੇ ਪੰਜਾਬ ਦੇ ਕਲਾਕਾਰ ਮਿਲਕੇ ਬਹੁਤ ਬੁਰੀ ਤਰ੍ਹਾਂ ਪੰਜਾਬੀ ਬੋਲੀ ਤੇ ਸੱਭਿਆਚਾਰ ਦਾ ਘਾਣ ਕਰਦੇ ਹਨ।