ਆ ਗਏ ਕਾਲੇ ਕੱਛਿਆਂ ਵਾਲੇ, ਹੋ ਗਏ ਕੁੱਤੇ ਫੇਲ੍ਹ

Tags

ਬਹੁਤ ਸਾਰੇ ਲੋਕ ਇਹ ਸਮਝਦੇ ਹਨ ਕਿ ਸਾਡੇ ਮਹਾ ਸ਼ਕਤੀਸ਼ਾਲੀ ਬਣ ਰਹੇ ਮੁਲਕ ਵਿੱਚ ਕਈ ਕਿਸਮ ਦੇ ਬਹੁਤ ਸਾਰੇ ਲੀਡਰ, ਪ੍ਰਧਾਨ, ਜਨਰਲ ਸਕੱਤਰ, ਸਕੱਤਰਾਂ ਉਪ ਸਕੱਤਰ, ਚੇਅਰਮੈਨ, ਅਖੌਤੀ ਸਮਾਜ ਸੇਵਕ ਅਤੇ ਬਹੁਤ ਸਾਰੇ ਅਖੌਤੀ ਸੰਤ-ਬਾਬੇ, ਠੱਗ, ਭ੍ਰਿਸ਼ਟਾਚਾਰੀ, ਬਲਾਤਕਾਰੀ, ਜੋਤਿਸ਼ੀ ਵਗੈਰਾ ਹਨ, ਪਰ ਚੋਰਾਂ ਤੇ ਲੁਟੇਰਿਆਂ ਦੀ ਗਿਣਤੀ ਦਿਨ ਦੁੱਗਣੀ ਰਾਤ ਚੌਗੁਣੀ ਵਧਦੀ ਜਾਂਦੀ ਹੈ। ਅਸਮਾਨ ‘ਤੇ ਰਾਤ ਨੂੰ ਚਮਕਦੇ ਤਾਰਿਆਂ ਦੀ, ਤੂੜੀ ਦੇ ਕੁੱਪ ਵਿੱਚ ਮੌਜੂਦ ਤੂੜੀ ਦੇ ਤੀਲਿਆਂ (ਤਿਣਕਿਆਂ) ਦੀ ਗਿਣਤੀ ਕੀਤੀ ਜਾ ਸਕਦੀ ਹੈ। ਸ਼ਹਿਰ ਵਿੱਚ ਮੌਜੂਦ ਚੋਰਾਂ ਤੇ ਲੁਟੇਰਿਆਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ।

ਪੁਲਸ ਦੇ ਕਰਾਈਮ ਰਜਿਸਟਰਾਂ ਵਿੱਚ ਦਰਜ ਚੋਰਾਂ-ਲੁਟੇਰਿਆਂ ਦੀ ਗਿਣਤੀ ਤੋਂ ਇਲਾਵਾ ਹੋਰ ਕਿੰਨੇ ਚੋਰ-ਲੁਟੇਰੇ ਰੋਜ਼ ਪੈਦਾ ਹੋ ਜਾਂਦੇ ਹਨ, ਇਹਦਾ ਹਿਸਾਬ ਨਾ ਪੁਲਸ ਮਹਿਕਮਾ ਲਾ ਸਕਦੀ ਅਤੇ ਨਾ ਮੀਡੀਆ ਲਾ ਸਕਦਾ ਹੈ।ਇੱਕ ਸ਼ਹਿਰ ਦੀ ਗੱਲ ਛੱਡੋ। ਹੁਣ ਪਿੰਡ ਪਿੰਡ, ਹਰ ਕਸਬੇ ਵਿੱਚ, ਹਰ ਸ਼ਹਿਰ ਵਿੱਚ ਚੋਰਾਂ ਤੇ ਲੁਟੇਰਿਆਂ ਨੇ ਲੁੱਟ ਮਚਾਈ ਹੋਈ ਹੈ। ਦਹਿਸ਼ਤ ਫੈਲਾਈ ਹੋਈ ਹੈ। ਆਮ ਸ਼ਰੀਫ, ਈਮਾਨਦਾਰ ਲੋਕਾਂ, ਮਿਹਨਤ ਮੁਸ਼ੱਕਤ ਕਰਨ ਵਾਲਿਆਂ ਦੀ ਸੁਰਤ ਤੇ ਭੂਤਨੀ ਭੁਲਾਈ ਹੋਈ ਹੈ।