ਮਾਨ ਧੜਾ ਤੇ ਖਹਿਰਾ ਧੜੇ ਦੀ ਹੋਈ ਮੀਟਿੰਗ, ਦੇਖੋ ਕੀ ਫੈਸਲਾ ਹੋਇਆ

Tags

ਆਮ ਆਦਮੀ ਪਾਰਟੀ ਪੰਜਾਬ ਇੱਕਜੁਟ ਹੋਣ ਦੇ ਆਸਾਰ ਬਣ ਗਏ ਹਨ। ਅੱਜ ਸੁਖਪਾਲ ਖਹਿਰਾ ਦੀ ਅਗਵਾਈ ਵਾਲੇ ਬਾਗੀ ਧੜੇ ਨਾਲ ਹੋਈ ਮੀਟਿੰਗ ਮਗਰੋਂ ਅਜਿਹੇ ਸੰਕੇਤ ਮਿਲੇ ਹਨ। ਦੋਵਾਂ ਧੜਿਆਂ ਦੀ ਮੀਟਿੰਗ ਤੋਂ ਬਾਅਦ ਤਿੱਖੀ ਬਿਆਨਬਾਜ਼ੀ ਨਰਮ ਬੋਲਾਂ ਵਿੱਚ ਬਦਲੀ ਨਜ਼ਰ ਆਈ। ਤਿੱਖੀ ਬਿਆਨਬਾਜ਼ੀ ਕਰਨ ਵਾਲੇ ਕੰਵਰ ਸੰਧੂ ਤੇ ਭਗਵੰਤ ਮਾਨ ਇੱਕ-ਦੂਜੇ ਦੀ ਵਿਚਾਰਧਾਰਾ ਵੱਲ ਨਰਮਾਈ ਨਾਲ ਦੇਖਣ ਲੱਗੇ ਹਨ। ਇਸ ਦਾ ਸੰਕੇਤ ਹੈ ਕਿ ਅਗਲੇ ਸਮੇਂ ਵਿੱਚ ਪਾਰਟੀ ਏਕੇ ਵੱਲ ਵਧ ਸਕਦੀ ਹੈ।

 ਹਾਲਾਂਕਿ ਦੋਵਾਂ ਹੀ ਲੀਡਰਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਮੀਟਿੰਗ ਦੇ ਵਿੱਚ ਹਰ ਮੁੱਦਾ ਡਿਟੇਲ ਵਿੱਚ ਡਿਸਕਸ ਹੋਇਆ ਪਰ ਸਿੱਟਾ ਪਹਿਲੀ ਮੀਟਿੰਗ ਵਿੱਚ ਨਹੀਂ ਨਿਕਲਿਆ। ਕੰਵਰ ਸੰਧੂ ਨੇ ਦੱਸਿਆ ਕਿ ਇਹ ਮੀਟਿੰਗ ਦੇ ਮੁੱਦੇ ਵਲੰਟੀਅਰਜ਼ ਨਾਲ ਵਿਚਾਰੇ ਜਾਣਗੇ। ਇਸ ਤੋਂ ਬਾਅਦ ਅਗਲੀ ਮੀਟਿੰਗ ਦਾ ਸਮਾਂ ਤੈਅ ਕੀਤਾ ਜਾਵੇਗਾ।

ਖੁਦਮੁਖਤਿਆਰੀ ਦੀ ਮੰਗ ਕਰਨ ਵਾਲੇ ਸੁਖਪਾਲ ਖਹਿਰਾ ਧੜੇ ਦੇ ਲੀਡਰ ਕੰਵਰ ਸੰਧੂ ਨੇ ਦਿੱਲੀ ਦੀ ਲੀਡਰਸਿਪ ਤੇ ਕੋਈ ਵੀ ਬਿਆਨਬਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ। ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਮੀਟਿੰਗ ਦੌਰਾਨ ਸਾਰੇ ਮੈਂਬਰ ਇੱਕ-ਦੂਜੇ ਨਾਲ ਸਹਿਮਤ ਸਨ ਪਰ ਅਗਲੀ ਮੀਟਿੰਗ ਜਲਦ ਹੀ ਰੱਖੀ ਜਾਵੇਗੀ।