ਭਰਾ ਦੀ ਲਾਸ਼ ਲੱਭਣ ਲਈ ਦਰ ਦਰ ਧੱਕੇ ਖਾ ਰਿਹਾ ਇਹ ਨੌਜਵਾਨ, ਮਦਦ ਕਰੋ ਇਸਦੀ

Tags

ਬੀਤੀ 19 ਤਾਰੀਖ਼ ਨੂੰ ਦਰਦਨਾਕ ਰੇਲ ਹਾਦਸੇ ਦੇ ਵਾਪਰਨ ਤੋਂ ਬਾਅਦ ਉੱਤਰ ਪ੍ਰਦੇਸ਼ ਤੋਂ ਆਪਣੇ ਤਿੰਨ ਛੋਟੇ ਬੱਚਿਆਂ ਸਮੇਤ ਇੱਕ ਔਰਤ ਆਪਣੇ ਪਤੀ ਦੀ ਭਾਲ ਵਿੱਚ ਅੰਮ੍ਰਿਤਸਰ ਆਈ ਹੈ। ਗੀਤਾ ਦਾ ਪਤੀ ਗੋਂਡਾ ਤੋਂ ਅੰਮ੍ਰਿਤਸਰ ਕੰਮ ਕਰਨ ਆਇਆ ਸੀ, ਪਰ ਦੁਸਹਿਰੇ ਵਾਲੇ ਹਾਦਸੇ ਤੋਂ ਬਾਅਦ ਉਹ ਲਾਪਤਾ ਹੈ। ਗੀਤਾ ਹਾਦਸੇ ਤੋਂ ਬਾਅਦ ਬੇਹੱਦ ਪ੍ਰੇਸ਼ਾਨ ਹੈ, ਕਿਉਂਕਿ ਉਸ ਦੇ ਪਤੀ ਨੇ ਦੁਸਹਿਰਾ ਮੇਲਾ ਦੇਖਣ ਜਾਣ ਬਾਰੇ ਉਸ ਨੂੰ ਦੱਸਿਆ ਸੀ। ਗੀਤਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਦਾ ਪਤੀ ਸੰਤੋਸ਼ ਅੰਮ੍ਰਿਤਸਰ ਵਿੱਚ ਕਢਾਈ ਦਾ ਕੰਮ ਕਰਦਾ ਸੀ ਤੇ ਪਿਛਲੇ ਅੱਠ ਮਹੀਨਿਆਂ ਤੋਂ ਜੌੜੇ ਫਾਟਕ ਨੇੜੇ ਹੀ ਰਹਿ ਰਿਹਾ ਸੀ ਪਰ ਉਹ ਆਪਣੇ ਪਰਿਵਾਰ ਨਾਲ ਗੋਂਡਾ ਵਿੱਚ ਰਹਿੰਦੀ ਸੀ।

ਗੀਤਾ ਮੁਤਾਬਕ ਉਸ ਨੇ 19 ਅਕਤੂਬਰ ਨੂੰ ਆਪਣੇ ਪਤੀ ਸੰਤੋਸ਼ ਨਾਲ ਸ਼ਾਮ ਕਰੀਬ ਛੇ ਵਜੇ ਗੱਲ ਕੀਤੀ ਸੀ ਤੇ ਸੰਤੋਸ਼ ਨੇ ਉਸ ਨੂੰ ਦੱਸਿਆ ਸੀ ਕਿ ਉਹ ਦੁਸਹਿਰਾ ਦੇਖਣ ਜਾ ਰਿਹਾ ਹੈ।


ਉਸ ਨੇ ਦੱਸਿਆ ਕੀਤਾ ਕਿ ਇਸ ਰੇਲ ਹਾਦਸੀ ਖ਼ਬਰ ਸੁਣਦਿਆਂ ਉਸ ਨੇ ਕਈ ਵਾਰ ਆਪਣੇ ਪਤੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਤੋਸ਼ ਦਾ ਫ਼ੋਨ ਬੰਦ ਆ ਰਿਹਾ ਹੈ। ਪ੍ਰੇਸ਼ਾਨ ਹੋ ਕੇ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਐਤਵਾਰ 11 ਕੁ ਵਜੇ ਅੰਮ੍ਰਿਤਸਰ ਪੁੱਜ ਗਈ। ਅੰਮ੍ਰਿਤਸਰ ਪੁਲਿਸ ਹੁਣ ਗੀਤਾ ਨੂੰ ਆਪਣੇ ਨਾਲ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ਲੈ ਗਈ ਹੈ,ਜਿੱਥੇ ਹਾਲੇ ਵੀ ਤਿੰਨ ਲਾਸ਼ਾਂ ਦੀ ਪਛਾਣ ਹੋਣੀ ਬਾਕੀ ਹੈ। ਪਤੀ ਦੀ ਪਛਾਣ ਕਰਨ ਲਈ ਪੁਲਿਸ ਗੀਤਾ ਨੂੰ ਜ਼ਖ਼ਮੀਆਂ ਦੀ ਸੂਚੀ ਵੀ ਦਿਖਾਵੇਗੀ। ਪਰ ਫ਼ਿਲਹਾਲ ਗੀਤਾ ਆਪਣੇ ਪਤੀ ਦੀ ਭਾਲ ਵਿੱਚ ਬੱਚਿਆਂ ਸਮੇਤ ਬੇਹੱਦ ਪ੍ਰੇਸ਼ਾਨੀ ਦੇ ਆਲਮ ਵਿੱਚ ਹੈ।

ਬੀਤੇ ਸ਼ੁੱਕਰਵਾਰ ਨੂੰ ਦੁਸਹਿਰੇ ਵਾਲੇ ਦਿਨ ਵਾਪਰੀ ਦੁਰਘਟਨਾ ਵਿੱਚ 59 ਮ੍ਰਿਤਕਾਂ ਵਿੱਚ ਕਾਫੀ ਗਿਣਤੀ ‘ਚ ਬੱਚੇ ਵੀ ਸ਼ਾਮਲ ਹਨ।ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਵੇਰਵਿਆਂ ਮੁਤਾਬਕ ਮ੍ਰਿਤਕਾਂ ਵਿੱਚ ਸੱਤ ਔਰਤਾਂ, 12 ਅੱਲ੍ਹੜ ਉਮਰ ਦੇ ਨੌਜਵਾਨ ਤੇ ਸੱਤ ਬੱਚੇ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਪੰਜ ਬੱਚੇ ਦੋ ਸਾਲ ਤੋਂ ਛੋਟੇ ਹਨ। ਹਾਦਸੇ ਵਿੱਚ ਕਾਫੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਸ਼ਾਮਲ ਹਨ। ਇਸ ‘ਤੇ ਬਿਹਾਰ ਦੇ ਮੁੱਖ ਮੰਤਰੀ ਨੇ ਆਪਣੇ ਸੂਬੇ ਨਾਲ ਸਬੰਧਤ ਮ੍ਰਿਤਕਾਂ ਦੇ ਵਾਰਸਾਂ ਲਈ ਦੋ-ਦੋ ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਹੈ।ਉੱਧਰ ਰੇਲਵੇ ਨੇ ਇਸ ਹਾਦਸੇ ਤੋਂ ਪੂਰੀ ਤਰ੍ਹਾਂ ਪੱਲਾ ਝਾੜ ਲਿਆ ਹੈ।

ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਨੇ ਸਾਫ ਕਹਿ ਦਿੱਤਾ ਹੈ ਕਿ ਇਸ ਹਾਦਸੇ ਦੀ ਜਾਂਚ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਰੇਲ ਰਾਜ ਮੰਤਰੀ ਮਨੋਜ ਸਿਨ੍ਹਾ ਨੇ ਹਾਦਸੇ ਵਾਲੇ ਦਿਨ ਹੀ ਕਹਿ ਦਿੱਤਾ ਸੀ ਕਿ ਹਾਦਸਾ ਰੇਲਵੇ ਦੀ ਗ਼ਲਤੀ ਕਾਰਨ ਨਹੀਂ ਵਾਪਰਿਆ। ਉਨ੍ਹਾਂ ਸ਼ਨੀਵਾਰ ਨੂੰ ਮੁੜ ਬਿਆਨ ਦਿੱਤਾ ਕਿ ਲੋਕਾਂ ਨੂੰ ਰੇਲ ਲੀਹ ‘ਤੇ ਇਕੱਠੇ ਨਹੀਂ ਸੀ ਹੋਣਾ ਚਾਹੀਦਾ।