ਬੱਚੇ ਨੇ ਵੱਡੇ ਵੱਡਿਆਂ ਨੂੰ ਪਾਤਾ ਚੱਕਰਾਂ 'ਚ, ਇਸ ਬੱਚੇ 'ਤੇ ਬਾਬੇ ਨਾਨਕ ਦਾ ਹੱਥ!

Tags

ਇਹ ਬੱਚਾ ਹੈ ੲੇਕਮ ਸਿੰਘ ਖਾਲਸਾ ਜੋ ਰੂਪਨਗਰ ਦੇ ਪਿੰਡ ਸੋਲਖੀਆਂ ਦਾ ਰਹਿਣ ਵਾਲਾ ਹੈ। ਇਸ ਦੀ ਉਮਰ ਸਿਰਫ ਸਾਢੇ ਤਿੰਨ ਸਾਲ ਹੈ ਪਰੰਤੂ ਮਾਪਿਆਂ ਵੱਲੋਂ ਦਿੱਤੀ ਧਾਰਮਿਕ ਸਿੱਖਿਆ ਇਸ ਤਰ੍ਹਾਂ ਮੂੰਹ ਜਵਾਨੀ ਯਾਦ ਹੈ ਕਿ ਇਸ ਨੂੰ ਜਪੁਜੀ ਸਾਹਿਬ ਦਾ ਪਾਠ ਕਰਦੇ ਦੇਖ ਸਭ ਦੰਗ ਰਹਿ ਜਾਂਦੇ ਨੇ। ਏਕਮ ਸਿੰਘ ਹਾਲੇ ਨਰਸਰੀ ਜਮਾਤ ਵਿੱਚ ਪੜ੍ਹਦਾ ਪਰ ਇਸ ਦੇ ਪਿਤਾ ਸੁਖਵਿੰਦਰ ਸਿੰਘ ਵੱਲੋਂ ਦਿੱਤੀ ਧਾਰਮਿਕ ਸਿੱਖਿਆ ਨੇ ਇਸ ਨੰਨ੍ਹੇ ਖਾਲਸੇ ਦੀ ਇੱਕ ਵੱਖਰੀ ਪਹਿਚਾਣ ਬਣਾ ਦਿੱਤੀ ਹੈ।

ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਏਕਮ ਸਿੰਘ ਨੂੰ ਗੁਰਬਾਣੀ ਕਿਵੇਂ ਮੂੰਹ ਜਵਾਨੀ ਯਾਦ ਹੈ। ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ੲੁਕਮ ਸਿੰਘ ਦੇ ਮਾਪਿਆਂ ਵੱਲੋਂ ਉਸ ਨੂੰ ਗੁਰਬਾਣੀ ਦੀ ਸਿੱਖਿਆ ਦੇ ਕੇ ਪਾਲਿਆ ਜਾ ਰਿਹਾ, ਉਮੀਧ ਹੈ ਕਿ ਵੱਡਾ ਹੋ ਕੇ ਏਕਮ ਸਿੰਘ ਆਪਣੇ ਮਾਪਿਆਂ ਦਾ ਨਾਮ ਜ਼ਰੂਰ ਰੋਸ਼ਨ ਕਰੇਗਾ। ਬਾਕੀ ਮਾਪਿਆਂ ਨੂੰ ਵੀ ਇਸ ਤੋਂ ਸਿੱਖਦੇ ਹੋਏ ਆਪਣੇ ਬੱਚਿਆਂ ਨੂੰ ਧਾਰਮਿਕ ਸਿੱਖਿਆ ਜ਼ਰੂਰ ਦੇਣੀ ਚਾਹੀਦੀ ਹੈ।