ਪਾਕਿਸਤਾਨ ਪੰਜਾਬ ਪੁਲਿਸ ਦੇ ਮੁਲਾਜਮ ਦਾ ਬਰਗਾੜੀ ਰੋਸ ਵੱਜੋ ਭਾਰਤ ਦੇ ਪੰਜਾਬ ਪੁਲਿਸ ਦੇ ਜਵਾਨਾ ਨੁੰ ਸੁਨੇਹਾ

Tags

ਪਾਕਿਸਤਾਨ ਪੰਜਾਬ ਪੁਲਿਸ ਦੇ ਮੁਲਾਜਮ ਦਾ ਬਰਗਾੜੀ ਰੋਸ ਵੱਜੋ ਭਾਰਤ ਦੇ ਪੰਜਾਬ ਪੁਲਿਸ ਦੇ ਜਵਾਨਾ ਨੁੰ ਸੁਨੇਹਾ ਸਲੂਟ ਆ ਵੀਰ ਨੁੰ ਦੱਬ ਕੇ ਸੇਅਰ ਕਰੋ ਪੰਜਾਬ ਸਰਕਾਰ ਵੱਲੋਂ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਨੂੰ ਲੈ ਕੇ ਨਵੀਂ ਬਣਾਈ ਗਈ ਐੱਸ.ਆਈ. ਟੀਮ ਦੇ ਮੈਂਬਰ ਬਰਗਾੜੀ ਮੋਰਚੇ ‘ਚ ਪਹੁੰਚੇ। ਐੱਸ. ਆਈ. ਟੀ. ਦੇ ਮੈਂਬਰ ਸਤਿੰਦਰ ਸਿੰਘ ਨੇ ਇਸ ਮੌਕੇ ਮੋਰਚੇ ਦੀ ਅਗਵਾਈ ਕਰ ਰਹੇ ਬਲਜੀਤ ਸਿੰਘ ਦਾਦੂਵਾਲ ਨਾਲ ਕਰੀਬ ਇਕ ਘੰਟਾ ਗੱਲਬਾਤ ਕੀਤੀ ਤੇ ਅਪੀਲ ਕੀਤੀ

ਕਿ ਜੇਕਰ ਕੋਈ ਇਸ ਮਾਮਲੇ ‘ਚ ਆਪਣੇ ਬਿਆਨ ਕਲਮਬੱਧ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਉੱਧਰ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਇਸ ਮਾਮਲੇ ‘ਚ ਜਲਦ ਕੋਈ ਇਨਸਾਫ ਨਹੀਂ ਕੀਤਾ ਤਾਂ ਉਹ ਸਰਬਤ ਖਾਲਸਾ ਸੱਦਣਗੇ। ਦੱਸ ਦੇਈਏ ਕਿ ਬਰਗਾੜੀ ਇਨਸਾਫ ਮੋਰਚੇ ਨੂੰ ਕਰੀਬ 150 ਦਿਨ ਹੋਣ ਵਾਲੇ ਹਨ ਪਰ ਅਜੇ ਤੱਕ ਇਸ ਮਾਮਲੇ ‘ਚ ਇਨਸਾਫ ਹੋਣਾ ਤਾਂ ਦੂਰ ਦੀ ਗੱਲ ਇਸ ਦੀ ਜਾਂਚ ਵੀ ਪੂਰੀ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਲਈ ਕਦੇ ਕਮਿਸ਼ਨ ਬਣਾਏ ਜਾਂਦੇ ਹਨ ਅਤੇ ਕਦੇ ਸਿੱਟ।



ਬੇਅਦਬੀ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਹਾਲ ਹੀ ‘ਚ ਗਠਿਤ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਨੇ ਜਾਂਚ ਤੇਜ਼ ਕਰ ਦਿੱਤੀ ਹੈ। ਐੱਸ. ਆਈ. ਟੀ. ਨੇ ਅੱਜ ਬਰਗਾੜੀ ਮੋਰਚੇ ‘ਤੇ ਬੈਠੇ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਦੇ ਬਿਆਨ ਦਰਜ ਕੀਤੇ। ਦੱਸ ਦਈਏ ਕਿ ਮੰਗਲਵਾਰ ਨੂੰ ਐੱਸ. ਆਈ. ਟੀ. ਦੀ ਟੀਮ ਨੇ ਪੁਲਸ ਚੌਂਕੀ ਬਰਗਾੜੀ ‘ਚ ਲੋਕਾਂ ਦੇ ਬਿਆਨ ਲਿਖਤ ਦਰਜ ਕੀਤੇ ਸਨ। ਇਸ ਮੌਕੇ ‘ਤੇ ਕੋਟਕਪੂਰਾ ਚੌਂਕ ‘ਚ ਗੋਲੀ ਕਾਂਡ ਦੌਰਾਨ ਜ਼ਖਮੀ ਹੋਏ ਲੋਕਾਂ ਨੇ ਵੀ ਆਪਣੇ ਬਿਆਨ ਦਰਜ ਕਰਵਾਏ ਅਤੇ ਉਸ ਸਮੇਂ ਦਾ ਪੂਰਾ ਹਾਲ ਵੀ ਬਿਆਨ ਕੀਤਾ।