ਆਮ ਜਨਤਾ ਨੂੰ ਰਾਹਤ, ਪੈਟਰੋਲ ਡੀਜ਼ਲ ਹੋਇਆ ਇਨ੍ਹਾਂ ਸਸਤਾ

Tags

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਅੱਜ ਵੀ ਰਾਹਤ ਦੀ ਖਬਰ ਹੈ। ਸ਼ੁੱਕਰਵਾਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ 'ਚ 24 ਪੈਸੇ ਅਤੇ ਡੀਜ਼ਲ 'ਚ 10 ਪੈਸੇ ਦੀ ਕਟੌਤੀ ਕੀਤੀ ਹੈ। ਦਿੱਲੀ 'ਚ ਪੈਟਰੋਲ ਦੀ ਕੀਮਤ ਅੱਜ 82.38 ਰੁਪਏ, ਕੋਲਕਾਤਾ 'ਚ 84.21 ਰੁਪਏ, ਮੁੰਬਈ 'ਚ 87.84 ਰੁਪਏ ਅਤੇ ਚੇਨਈ 'ਚ 85.63 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ 'ਚ ਇਸ ਦੀ ਕੀਮਤ 75.48 ਰੁਪਏ, ਕੋਲਕਾਤਾ 'ਚ 77.33 ਰੁਪਏ, ਮੁੰਬਈ 'ਚ 79.13 ਰੁਪਏ ਅਤੇ ਚੇਨਈ 'ਚ 79.82 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

ਜਲੰਧਰ 'ਚ ਪੈਟਰੋਲ ਅੱਜ 87 ਰੁਪਏ 72 ਪੈਸੇ ਅਤੇ ਡੀਜ਼ਲ 75 ਰੁਪਏ 22 ਪੈਸੇ ਪ੍ਰਤੀ ਲਿਟਰ 'ਤੇ ਆ ਗਿਆ ਹੈ। ਅੰਮ੍ਰਿਤਸਰ 'ਚ ਪੈਟਰੋਲ ਦੀ ਕੀਮਤ 88 ਰੁਪਏ 28 ਪੈਸੇ ਅਤੇ ਡੀਜ਼ਲ ਦੀ 75 ਰੁਪਏ 71 ਪੈਸੇ ਹੋ ਗਈ ਹੈ। ਵਪਾਰਕ ਸ਼ਹਿਰ ਲੁਧਿਆਣਾ 'ਚ ਪੈਟਰੋਲ 88 ਰੁਪਏ 15 ਪੈਸੇ 'ਤੇ ਆ ਗਿਆ ਹੈ ਅਤੇ ਡੀਜ਼ਲ ਦੀ ਕੀਮਤ 75 ਰੁਪਏ 58 ਪੈਸੇ ਪ੍ਰਤੀ ਲਿਟਰ ਹੋ ਗਈ ਹੈ। ਸ਼ੁੱਕਰਵਾਰ ਨੂੰ ਪਟਿਆਲਾ 'ਚ ਪੈਟਰੋਲ ਦੀ ਕੀਮਤ 88 ਰੁਪਏ 09 ਪੈਸੇ ਅਤੇ ਡੀਜ਼ਲ ਦੀ ਕੀਮਤ 75 ਰੁਪਏ 53 ਪੈਸੇ ਪ੍ਰਤੀ ਲਿਟਰ ਹੈ।