ਬਰਗਾੜੀ ਪੁੱਜੇ ਲੱਖਾ ਸਿਧਾਣਾ ਤੇ ਛੋਟੋਪੁਰ

Tags

ਬਹਿਬਲਕਲਾਂ ਗੋਲੀਕਾਂਡ ਦੇ ਤਿੰਨ ਸਾਲ ਪੂਰੇ ਹੋਣ 'ਤੇ ਅੱਜ ਬਰਗਾੜੀ 'ਚ ਭਾਈ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ 'ਚ ਕਰਵਾਏ ਗਏ ਸ਼ਹੀਦੀ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਪੁੱਜੀਆਂ ਸੰਗਤਾਂ ਨੇ ਇਸ ਦਿਨ ਨੂੰ 'ਲਾਹਨਤ ਦਿਹਾੜੇ' ਵਜੋਂ ਮਨਾਇਆ।ਇਸ ਮੌਕੇ ਜਿੱਥੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਖਹਿਰਾ, ਭਗਵੰਤ ਮਾਨ, ਹਰਪਾਲ ਚੀਮਾ ਸਮੇਤ ਕਈ ਲੀਡਰ ਪਹੁੰਚੇ ਉਥੇ ਹੀ ਕਾਂਗਰਸ ਦੇ ਲੀਡਰ ਵੀ ਪਹੁੰਚੇ ਪਰ ਇਸ ਸਮਾਗਮ 'ਚ ਕਿਸੇ ਅਕਾਲੀ ਲੀਡਰ ਨੇ ਸ਼ਿਰਕਤ ਨਹੀਂ ਕੀਤੀ ਅਤੇ ਨਾ ਹੀ ਪੰਥਕ ਪਾਰਟੀ ਕਹਾਉਣ ਵਾਲੇ ਅਕਾਲੀ ਦਲ ਨੇ ਬਰਸੀ ਮੌਕੇ ਆਪਣੇ ਪੱਧਰ 'ਤੇ ਕੋਈ ਸਮਾਗਮ ਕਰਵਾਇਆ।

ਬਹਿਬਲਕਲਾਂ ਗੋਲੀ ਕਾਂਡ 'ਚ ਮਾਰੇ ਗਏ ਕਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾਂ ਦੀ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਬਹਿਬਲ ਖੁਰਦ ਅਤੇ ਸਰਾਵਾਂ 'ਚ ਵੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਬਰਗਾੜੀ ਵਿਖੇ ਜੁੜੇ ਇਕੱਠ 'ਚ ਖਾਲਿਸਤਾਨੀ ਝੰਡੇ ਵੀ ਦੇਖੇ ਗਏ। ਇਨ੍ਹਾਂ ਸਮਾਗਮਾਂ 'ਚ ਅਕਾਲੀ ਦਲ ਹੀ ਨਿਸ਼ਾਨੇ 'ਤੇ ਰਿਹਾ। ਬੁਲਾਰਿਆਂ ਨੇ ਕਾਂਗਰਸ 'ਤੇ ਵੀ ਢਿੱਲੀ ਕਾਰਵਾਈ ਦੇ ਇਲਜ਼ਾਮ ਲਗਾਏ।