ਕੈਨੇਡਾ ਪਹੁੰਚ ਕੇ ਕੁੜੀ ਨੇ ਰੋਲ ਦਿੱਤੀ ਮੁੰਡੇ ਦੀ ਇੱਜ਼ਤ

Tags


ਪੰਜਾਬ ਰਹਿੰਦੇ ਉਹਨਾਂ ਲੱਖਾਂ ਹੀ ਨੌਜਵਾਨਾਂ ਵੱਲ ਵੇਖ ਲਿਆ ਕਰੋ ਜਦੋਂ ਤੁਹਾਨੂੰ ਆਪਣੀ ਜ਼ਿੰਦਗੀ ਤੋਂ ਜ਼ਿਆਦਾ ਨਿਰਾਸ਼ਾ ਹੋਈ ਜਾਵੇ ਜਾਂ ਜੇ ਕਦੇ ਫੇਰ ਥੋਨੂੰ ਜ਼ਿਆਦਾ ਈ ਹੰਕਾਰ ਹੋ ਜਾਵੇ ਇਸ ਐਸ਼ ਪ੍ਰਸ਼ਤੀ ਵਾਲੀ ਜ਼ਿੰਦਗੀ ਤੋਂ । ਜੇ ਇੱਥੇ ਆਉਣ ਦਾ ਮੌਕਾ ਮਿਲਿਆ ਤਾਂ ਕੈਨੇਡਾ ਦੇ ਲੋਕਾਂ ਵਾਗੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਵੀ ਅਹਿਸਾਸ ਵੀ ਕਰਨਾ ਪਊਗਾ । ਸਾਰਿਆਂ ਨੂੰ ਤਾਂ ਨੀ ਕਹਿ ਰਿਹਾ ਪਰ ਹੈਗੇ ਆ ਸਾਡੇ ਵਿੱਚ ਵੀ ਕਈ ਖੌਰੂ ਪਾ ਕੇ ਹੋਰਾਂ ਦਾ ਨਾਮ ਬਦਨਾਮ ਕਰਨ ਵਾਲੇ । ਮੈਨੂੰ ਤਾਂ ਨੀ ਪਤਾ ਉਹ ਕਿਹੜੇ ਗਰੂਰ ਵਿੱਚ ਇਹ ਸਭ ਕਰਦੇ ਆ ਪਰ ਉਹਨਾਂ ਦੀਆਂ ਹਰਕਤਾਂ ਦਾ ਨਤੀਜ਼ਾ ਬਾਕੀਆਂ ਨੂੰ ਜ਼ਰੂਰ ਭੁਗਤਣਾ ਪੈਂਦਾ

ਘਰ ਜਾਂ ਬੇਸਮੈਂਟਾਂ ਵਿੱਚ ਗੰਦ ਪਾਉਣ ਦਾ ਮੁੱਦਾ ਸਭ ਤੋਂ ਵੱਡਾ ਏ । ਪੰਜਾਬ ਰਹਿੰਦਿਆਂ ਚੰਗੇ ਸੰਸਕਾਰਾਂ ਵਾਲੇ ਟੱਬਰ ਵਿੱਚੋੰ ਨਿੱਕਲਿਆ ਬੰਦਾ ਨੀ ਕਰਦਾ ਆਹ ਕੁਛ ਵੀ ਖਾ ਪੀ ਕੇ ਉੱਥੀ ਭਾਂਡੇ ਸੁੱਟ ਦਵੇ, ਬਾਹਰੋਂ ਆ ਕੇ ਜੁੱਤੇ-ਚੱਪਲਾਂ ਸਿੱਧੀਆਂ ਬੈੱਡ ਤੱਕ ਲੈ ਕੇ ਆਵੇ, ਖਾ ਪੀ ਕੇ 4-4 ਦਿਨ ਭਾਂਡੇ ਨਾ ਮਾਂਝੇ । ਕਮਰਿਆਂ ਵਿੱਚ ਝਾੜੂ ਮਾਰਣਾ ਇਹਨਾਂ ਨੂੰ ਬਹਤ ਔਖਾ ਲੱਗਦਾ ਪਰ ਪਲਾਜ਼ਿਆਂ ‘ਚ ਜਾ ਕੇ ਗੰਦ ਪਾਉਣਾ ਨੀ । ਬਾਈ ਸਾਰੇ ਤਾਂ ਪੱਕੇ ਵੀ ਨੀ ਮਾੜੇ ਪਰ ਜਿਹੜੇ ਪੱਕੇ ਸਾਡੇ ਹੱਕ ਵਿੱਚ ਖੜ੍ਹਦੇ ਆ ਜਾਂ ਜਿਹੜੇ ਸਾਨੂੰ ਘਰ ਜਾਂ ਬੇਸਮੈਂਟਾਂ ਦੇ ਦਿੰਦੇ ਆ ਕਿਰਾਏ ਤੇ, ਜੇ ਇਹੀ ਹਾਲਾਤ ਰਹੇ ਤਾਂ ਉਹ ਵੀ ਦਿਨ ਦੂਰ ਨੀ ਜਦੋਂ ਸਭ ਨੇ ਮੂੰਹ ਫੇਰ ਜਾਣਾ । 

ਹਫਤੇ ਵਿੱਚ ਦੋ ਦਿਨ ਹੁੰਦੇ ਬੰਦੇ ਕੋਲ ਯਾਰਾਂ ਦੋਸਤਾਂ ਨਾਲ ਵਕਤ ਬਿਤਾਉਣ ਲਈ, ਆਪਾਂ ਨੀ ਕਹਿੰਦੇ ਵੀ ਤੁਸੀਂ ਪਾਰਟੀਆਂ ਨਾ ਕਰੋ, ਜੀ ਸਦ ਕੇ ਕਰੋ ਪਰ ਨਾਲ ਰਹਿੰਦੇ ਗਵਾਢੀਆਂ ਦਾ ਖਿਆਲ ਰੱਖ ਕੇ ਵੀ ਅਵਾਜ਼ ਉਹਨਾਂ ਦੇ ਘਰ ਤੱਕ ਨਾ ਜਾਵੇ । ਸਵੇਰੇ ਉੱਠ ਸਫਾਈ ਵੀ ਕਰਨੀ ਬਣਦੀ ਆ । 1 ਘੰਟਾ ਲੱਗਦਾ ਮਸਾਂ ਜੇ ਆਪਾਂ ਸਫਾਈ ਕਰੀਏ ਪਰ ਜੇ ਹਰ ਰੋਜ਼ ਗੰਦ ਪਾਈ ਜਾਈਏ ਤਾਂ ਮੈਂ ਦੇਖੇ ਆ ਸਟੂਡੈਂਟਾਂ ਦੇ ਘਰ ਜਿੱਥੇ ਕੀੜੇ ਵੀ ਫਿਰਦੇ ਸੀ । ਸਾਡਾ ਇੱਕ ਬੰਦਾ ਵੀ ਗਲਤੀ ਕਰਦਾ ਤਾਂ ਸਾਰੀ ਕਮਿਊਨਟੀ ਦਾ ਨਾਮ ਬਦਨਾਮ ਹੁੰਦਾ ਇੱਥੋਂ ਤੱਕ ਕੇ ਇੱਥੇ ਵਾਲੇ ਸਾਡੇ ਮਾਪਿਆਂ ਦੀ ਸਿੱਖਿਆ ਤੇ ਉੱਗਲ ਚੁੱਕ ਦਿੰਦੇ ਆ ਵੀ ਇਹਨਾਂ ਨੂੰ ਅਕਲ ਨਹੀਂ ਦਿੱਤੀ । ਸਫਾਈ ਰੱਖਾਂਗੇ ਤਾਂ ਰਹਿਣਾ ਵੀ ਉੱਥੇ ਆਪਾਂ ਈ ਆ । ਗਲਤ ਆਦਤਾਂ ਤੇ ਗੰਦਗੀ ਫੈਲਾਉਣ ਕਰਕੇ ਜਲਦੀ ਕੋਈ ਕਿਰਾਏ ਤੇ ਘਰ ਜਾਂ ਬੇਸਮੈਂਟ ਨੀ ਦਿੰਦਾ ਵਿਦਿਆਰਥੀਆਂ ਨੂੰ ਖਾਸ ਕਰ ਮੁੰਡਿਆਂ ਨੂੰ ।
- ਪਲਾਜਿਆਂ ਵਿੱਚ ਖੜ ਤੇ ਗੱਲਾਂ ਮਾਰੋ, ਯਾਰਾਂ ਨਾਲ ਮਿਲੋ ਬੈਠੋ, ਕੋਈ ਗਲਤ ਗੱਲ ਨੀ ਪਰ ਉੱਚੀ ਅਵਾਜ਼ ਚੱਕ ਗਾਣੇ ਕਿਹਨੂੰ ਸੁਣਾਉਣੇ ਓ ਇਹ ਮੈਨੂੰ ਸਮਝ ਨਹੀਂ ਲੱਗੀ ਅੱਜ ਤੱਕ । ਸ਼ਾਪਿੰਗ ਸੈਟਰਾਂ ਵਿੱਚ ਜਾਂ ਰਾਹ ਜਾਂਦੀ ਹਰ ਕੁੜੀ ਨੂੰ ਦੇਖ ਕੇ ਕੁਮੈਂਟ ਕੱਸਣ ਵੇਲੇ ਆਪਣੇ ਘਰ ਬੈਠੀ ਭੈਣ ਨੂੰ ਕਿਉਂ ਭੁੱਲ ਜਾਨੇ ਓ ? ਹੱਥ ਨੂੰ ਹੱਥ ਆ ਬਾਈ, ਗੱਲਾਂ ਸਾਡੀਆਂ ਅਸਮਾਨ ਨੂੰ ਟਾਕੀ ਲਾਉਣ ਵਾਲੀਆਂ ਤੇ ਹਰਕਤਾਂ ਸਾਡੀਆਂ ਨੀਚ । ਆਪਣੀ ਮਿਹਨਤ ਦਾ ਖੱਟਿਆ ਖਾ ਰਹੇ ਸਾਰੇ ਪਰ ਆਹ ਹਰਕਤਾਂ ਜੇ ਛੱਡ ਦਈਏ ਤਾਂ ਸਾਡਾ ਵਿਰੋਧ ਕਰਨ ਵਾਲੇ ਸੋਚਣ ਲਈ ਮਜ਼ਬੂਰ ਹੋ ਜਾਣ ਕਿ ਵਿਦਿਆਰਥੀ ਵਾਕਿਆ ਹੀ ਮਿਹਨਤੀ ਤੇ ਚੰਗੇ ਸੰਸਕਾਰਾਂ ਵਾਲੇ ਆ ।
- ਫੇਸਬੁੱਕ ਤੇ ਇੱਥੋਂ ਦੀਆਂ ਜੰਮਪਲ ਅਖਵਾਉਣ ਵਾਲੀਆਂ ਕੁੜੀਆਂ ਦੀਆਂ ਰਿਕੁਐਸਟਾਂ ਅੱਜ ਕੱਲ੍ਹ ਹਰ ਵਿਦਿਆਰਥੀ ਨੂੰ ਆਉਂਦੀਆਂ ਹੋਣਗੀਆਂ, ਅਸੈਪਟ ਕਰਦੇ ਸਾਰ ਇੱਕ ਮੈਸੇਜ ਵੀ ਆਉੰਦਾ ਵੀ ਅਸੀਂ ਕੈਨੇਡਾ ਵਿੱਚ SPP ਪ੍ਰੋਗਰਾਮ ਨਾਲ ਕਾਲਜਾਂ ਵਿੱਚ ਦਾਖਲੇ ਕਰਵਾਉਣੇ ਆ । ਸਰਾ ਸਰ ਠੱਗੀਆਂ ਤੇ ਇਹ ਸਭ ਨੀਚ ਹਰਕਤਾਂ ਕਰ ਵੀ ਸਾਡੇ ਪੰਜਾਬੀ ਹੀ ਰਹੇ ਆ । ਅਸੀਂ LMIA ਦਵਾਉਣੇ ਆ ਜਾਂ ਫੇਰ ਕਈਆਂ ਨੂੰ ਇਮੋਸ਼ਨਲ ਬਲੈਕਮੇਲਿੰਗ ਹੁੰਦੀ ਆ ਵੀ ਸਾਡਾ ਪਰਿਵਾਰਿਕ ਮੈਂਬਰ ਬਿਮਾਰ ਆ ਪੈਸੇ ਦੀ ਜ਼ਰੂਰਤ ਆ, ਪੱਕੇ ਹੋਣ ਦਾ ਸੁਪਨਾ ਪਾਲ ਕਈ ਮੂਰਖਤਾ ਕਰ ਬਹਿੰਦੇ ਆ । ਬਚੋ ਇਹਨਾਂ ਗੱਲਾਂ ਤੋਂ ਵੀ । ਆਪਣੀ ਪੜ੍ਹਾਈ ਨੂੰ ਪਹਿਲੇ ਨੰਬਰ ਤੇ ਰੱਖੋ ਤੇ ਚੰਗੇ ਨੰਬਰ ਲੈ ਕੇ ਆਪਣੀ ਡਿਗਰੀ ਲਵੋ, ਮਾਪਿਆਂ ਨੂੰ ਵੀ ਮਾਣ ਹੋਵੇ ਕਿ ਸਾਡੇ ਪੁੱਤ ਨੂੰ ਕਿਸੇ ਵੱਡੀ ਕੰਪਨੀ ਵਿੱਚ ਨੌਕਰੀ ਮਿਲੀ ਆ ।
- CRA (Canada Revenue Agency) ਜਾਂ CIC (Immigration Department Canada) ਜਾਂ ਫੇਰ ਬੈਂਕਾਂ ਦੇ ਨਾਮ ਤੇ ਵੀ ਬਹੁਤ ਫੇਕ ਕਾਲਾਂ ਆਉਂਦੀਆਂ ਅੱਜ ਕੱਲ ਵੀ ਤੁਹਾਡੇ ਖਾਤੇ ਦੀ ਜਾਣਕਾਰੀ ਦਿਉ ਜਾਂ ਫੇਰ ਤੁਸੀਂ ਗੈਰ ਕਾਨੂੰਨੀ ਕੰਮ ਕਰ ਰਹੇ ਹੋ ਜਾਂ ਤੁਹਾਡੀ ਟੈਕਸ ਫਾਇਲਿੰਗ ਵਿੱਚ ਸਮੱਸਿਆ ਹੈ । ਇਹ ਸਭ ਤਰਾਂ ਦੀਆੰੰ ਕਾਲਾਂ ਤੋਂ ਬਚੋ, ਇਹ ਵੀ ਸਾਡੇ ਲੋਕਾੰ ਦਾ ਬਣਾਇਆ ਫਰਾਡ ਆ ।
- ਕੋਈ ਵੀ ਐਮਰਜੈਂਸੀ ਸਥਿਤੀ ਹੁੰਦੀ ਆ ਤਾਂ ਤੁਰੰਤ 911 ਤੇ ਕਾਲ ਕਰ ਸਕਦੇ ਹੋ ਬਸ਼ਰਤੇ ਉਹ ਘਟਨਾ ਐਮਰਜੈਂਸੀ ਹੋਵੇ ਤੇ ਤੁਹਾਨੂੰ ਉਸ ਵਕਤ ਵਾਕਿਆ ਹੀ 911 ਸਰਵਿਸਜ਼ ਦੀ ਜ਼ਰੂੂਰਤ ਹੋਵੇ । ਜਿਵੇਂ ਕੋਈ ਦੁਰਘਟਨਾ ਹੋਈ ਆ ਜਾਂ ਤੁਹਾਨੂੰ ਕੋਈ ਮਾਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਸ਼ਰੇਆਮ ਧਮਕੀਆਂ ਦੇ ਰਿਹਾ ਤਾਂ ਤੁਸੀਂ ਬੇਝਿਜਕ 911 ਤੇ ਫੋਨ ਘੁਮਾ ਸਕਦੇ ਹੋ । ਬਾਕੀ ਜੇ ਤੁਹਾਡਾ ਪਰਸ ਚੋਰੀ ਹੋ ਗਿਆ ਹੈ ਜਾਂ ਫੇਰ ਕੋਈ ਵੀ ਅਜਿਹੀ ਘਟਨਾ ਜਿਹੜੀ ਅਤਿਅੰਤ ਐਮਰਜੈਂਸੀ ਨਾ ਹੋਵੇ ਉਸ ਲਈ ਪੁਲਿਸ ਦੇ ਹੋਰਨਾਂ ਹੈਲਪਲਾਇਨ ਨੰਬਰਾਂ ਕੇ ਕਾਲ ਕਰੋ (ਇਸ ਸੰਬੰਧ ਵਿੱਚ ਮੈਂ ਪਿਛਲੇ ਦਿਨੀ ਪੁਲਿਸ ਵੱਲੋਂ ਤਿਆਰ ਕੀਤੀ ਇੱਕ ਵੀਡਿਉ ਵੀ ਸ਼ੇਅਰ ਕੀਤੀ ਸੀ ਜਿਸਨੂੰ ਤੁਸੀਂ ਮੇਰੀ ਟਾਇਮਲਾਇਨ ਤੇ ਦੇਖ ਸਕਦੇ ਹੋ) । ਬਾਕੀ ਬਰੈਂਪਟਨ ਜਾਂ ਮਿਸੀਸਾਗਾ ਵਾਲਿਆਂ ਲਈ ਨਾਨ ਐਮਰਜੈਂਸੀ ਸੇਵਾਂਵਾਂ ਲਈ ਪੁਲਿਸ ਦਾ ਨੰਬਰ ਆ ‭+1 (905) 453-3311‬ ਜਾਂ ‭+1 (905) 453-2121‬ ਤੇ ਸਰੀ ਜਾਂ ਵੈਨਕੂਵਰ ਵਾਲਿਆਂ ਲਈ ਇਹ ਨੰਬਰ +1 (604) 599-0502 ਏ ।
- ਬਾਕੀ ਅੱਜ ਫੇਰ ਕਹਿ ਰਿਹਾਂ ਬਾਈ ਪ੍ਰਾਈਵੇਟ ਕਾਲਜਾਂ ਵਿੱਚ ਆਪਣਾ ਵਕਤ ਜ਼ਾਇਆ ਨਾ ਕਰੋ, ਕਿਸੇ ਪਬਲਿਕ ਜਾਂ ਐਸ. ਪੀ. ਪੀ. ਕਾਲਜ ਵਿੱਚ ਹੀ ਆਪਣੀ ਪੜ੍ਹਾਈ ਪੂਰੀ ਕਰੋ ਤਾਹੀਂ ਫੇਰ ਅੱਗੇ ਜਾ ਕੇ ਵਰਕ ਪਰਮਿਟ ਮਿਲਣਾ ।
- ਕਈ ਵੀ ਕੈਨੇਡਾ ਆ ਕੇ ਦੂਰ ਵਾਲੇ ਕਾਲਜਾਂ ਤੋ ਡਰਦਿਆਂ ਕਾਲਜ ਬਦਲਣ ਲਈ ਮਨ ਬਣਾਉਂਦੇ ਆ । ਕਾਨੰੂਨੀ ਤੌਰ ਤੇ ਤੁਸੀ ਕਾਲਜ ਬਦਲ ਸਕਦੇ ਹੋ ਪਰ ਤੁਹਾਨੂੰ ਇਹਦੇ ਲਈ ਇੰਮੀਗਰੇਸ਼ਨ ਨੰੂ ਸੂਚਿਤ ਕਰਨਾ ਪੈਂਦਾ ਹੈ । ਕਾਲਜ ਵਿੱਚ ਫੀਸ ਵਾਪਸੀ ਦੀ ਅਰਜ਼ੀ ਉਦੋਂ ਪਾਉ ਜਦੋਂ ਤੁਹਾਨੂੰ ਕਿਸੇ ਹੋਰ SPP ਜਾਂ Public Funded ਕਾਲਜ ਤੋਂ ਉਸੇ ਇਨਟੇਕ ਲਈ ਆਫਰ ਲੈਟਰ ਮਿਲ ਗਈ ਹੋਵੇ । ਨਹੀਂ ਤਾਂ ਤੁਸੀਂ ਫੀਸ ਵਾਪਿਸ ਕਰਵਾ ਲੈਣੀ ਤੇ ਮੌਕੇ ਤੇ ਜਾ ਕੇ ਕਿਸੇ ਹੋਰ ਕਾਲਜ ਵਿੱਚ ਦਾਖਲਾ ਨਹੀਂ ਮਿਲਦਾ । ਇਹ ਸਮੱਸਿਆ ਕਰਕੇ ਜਾਂ ਅਣਗਹਿਲੀ ਕਰ ਕੇ ਕਈ ਵਿਦਿਆਰਥੀਆਂ ਨੇ ਆਪਣਾ ਇੱਕ ਜਾਂ ਦੋ ਸਮੈਸਟਰ ਵੀ ਘਰ ਬਹਿ ਕੇ ਲੰਘਾਏ ਆ । ਪੈਸਾ ਵੀ ਬਰਬਾਦ ਤੇ ਵਕਤ ਵੀ । ਬਾਕੀ ਕਾਲਜ ਬਦਲਣ ਦੇ ਬਾਰੇ ਪੂਰੀ ਜਾਣਕਾਰੀ ਲਈ ਤੁਸੀਂ ਕੁਮੈਂਟ ਬਾਕਸ ਵਿੱਚ ਸਵਾਲ ਪੁੱਛ ਲਇਉ ।
ਸਿਆਣੇ ਬਣੀਏ ਬਾਈ, ਬੇਬੇ-ਬਾਪੂ ਦੀ ਇੱਜ਼ਤ ਮਿੱਟੀ ‘ਚ ਨਾ ਰੋਲੀਏ । ਸਾਡੀਆਂ ਹਰਕਤਾਂ ਜਾਂ ਆਦਤਾਂ ਦਾ ਸਿੱਧਾ ਪ੍ਰਭਾਵ ਪਿੰਡ ਬੈਠੇ ਮਾਪਿਆਂ ਦੀ ਇੱਜ਼ਤ ਤੇ ਜਾਂਦਾ, ਉਹਨਾਂ ਦੀ ਇੱਜ਼ਤ ਵਧਾਉਣੀ ਘਟਾਉਣੀ ਸਾਡੇ ਹੱਥ ਆ । ਤੁਹਾਡੀ ਮਿਹਨਤ ਨੂੰ ਸਿਜ਼ਦਾ ਪਰ ਗੰਦੀਆਂ ਆਦਤਾਂ ਨੂੰ ਨਹੀਂ । ਮੈਂ ਵਿਦਿਆਰਥੀ ਆਂ ਹਾਂ ਮੈਂ ਵਿਰੋਧੀ ਆਂ ਉਹਨਾਂ ਦੋ ਚਾਰ ਬੰਦਿਆਂ ਦਾ ਜਿਹਨਾਂ ਕਰਕੇ ਅਸੀਂ ਸਾਰੇ ਬਦਨਾਮ ਹੁੰਦੇ ਹਾਂ । ਧੰਨਵਾਦ