ਖੇਤਾਂ 'ਚ ਬੰਦ ਪਈ ਕੋਠੀ 'ਚ ਕਾਰਨਾਮਾ

Tags

ਪਟਿਆਲਾ ਪੁਲਿਸ ਵੱਲੋਂ ਘੱਗਾ ਨੇੜੇ ਪਿੰਡ ਦੇਦਨਾ ਤੋਂ ਨਕਲੀ ਸ਼ਰਾਬ ਬਣਾਉਣ ਵਾਲੀ ਫ਼ੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਫ਼ੈਕਟਰੀ 'ਚੋਂ ਪੁਲਿਸ ਨੇ ਵੱਡੀ ਮਾਤਰਾ 'ਚ ਨਕਲੀ ਸ਼ਰਾਬ ਤੇ ਹੋਰ ਸਾਜੋਸਮਾਨ ਬਰਾਮਦ ਕੀਤਾ ਹੈ। ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਵੱਲੋਂ ਖ਼ੁਦ ਇਹ ਛਾਪੇਮਾਰੀ ਕੀਤੀ ਗਈ ਹੈ।ਪੰਜਾਬ ਵਿੱਚ ਦੇਸੀ ਸ਼ਰਾਬ ਨੂੰ ਆਮ ਤੌਰ ’ਤੇ ਦਾਰੂ, ਅਤੇ ਰੂੜੀ ਮਾਰਕਾ ਵੀ ਆਖਦੇ ਹਨ। ਅਜਿਹਾ ਇਸਦੇ ਬਣਨ ਵੇਲੇ ਇਸਨੂੰ ਰੂੜੀ ਵਿੱਚ ਦੱਬਣ ਕਰਕੇ ਆਖਿਆ ਜਾਂਦਾ ਹੈ।

ਇਸਨੂੰ ਗੁੜ, ਕਿੱਕਰ ਦੇ ਸੱਕ ਅਤੇ ਹੋਰ ਸਵਾਦ ਮੁਤਾਬਕ ਚੀਜ਼ਾਂ ਨਾਲ ਬਣਾਇਆ ਜਾਂਦਾ ਹੈ। ਗੁੜ ਅਤੇ ਕਿੱਕਰ ਦੇ ਸੱਕ ਦਾ ਘੋਲ ਅਤੇ ਸਵਾਦ ਮੁਤਾਬਕ ਹੋਰ ਚੀਜ਼ਾਂ ਜਿਵੇਂ ਦਾਖਾਂ ਅਤੇ ਇਲਾਇਚੀਆਂ ਆਦਿ ਪਾਉਣ ਤੋਂ ਬਾਅਦ ਇਸਨੂੰ ਇੱਕ ਭਾਂਡੇ ਵਿੱਚ ਪਾ ਕੇ ਰਸਾਇਣਿਕ ਕਿਰਿਆ ਲਈ ਦੱਬ ਦਿੱਤਾ ਜਾਂਦਾ ਹੈ। ਰਸਾਇਣਿਕ ਕਿਰਿਆ ਪੂਰੀ ਹੋਣ ਨੂੰ ਦਾਰੂ ਦਾ ਉੱਠਣਾ ਵੀ ਆਖਦੇ ਹਨ। ਇਸ ਘੋਲ ਨੂੰ ਲਾਹਣ ਆਖਦੇ ਹਨ। ਇਸਤੋਂ ਬਾਅਦ ਇੱਕ ਭੱਠੀ ਦੀ ਵਰਤੋਂ ਕਰਕੇ ਵਾਸ਼ਪੀਕਰਨ ਦੀ ਕਿਰਿਆ ਦੁਆਰਾ ਸ਼ਰਾਬ ਨੂੰ ਘੋਲ ਤੋਂ ਵੱਖ ਕਰ ਲਿਆ ਜਾਂਦਾ ਹੈ।