ਫ਼ੋਜੀ ਨੇ ਲਾਇਵ ਹੋ ਕੇ ਮੋਦੀ ਨੂੰ ਦੱਸੀ ਵਰਦੀ ਦੀ ਇੱਜਤ, ਹੁਣ ਮੈਂ ਹੋਵਾਗਾਂ ਬਾਗੀ

Tags

ਫਿਰੋਜ਼ਪੁਰ ਛਾਉਣੀ ਦੇ ਬ੍ਰਹਮਾ ਬਾਰਡਰ ’ਤੇ ਤਾਇਨਾਤ ਭਾਰਤੀ ਫੌਜ ਦੇ ਜਵਾਨ ਵਨੀਤ ਪੁੱਤਰ ਐਨਥਨੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡਿਫੈਂਸ ਮਨਿਸਟਰ ਦੇ ਨਾਂ ਇਕ ਵੀਡੀਓ ਸ਼ੋਸ਼ਲ ਮੀਡੀਆ ’ਤੇ ਜਾਰੀ ਕੀਤੀ ਹੈ, ਜਿਸ ਵਿਚ ਜਵਾਨ ਨੇ ਦੱਸਿਆ ਕਿ 22 ਸਤੰਬਰ 2018 ਨੂੰ ਪੁਰਾਣੇ ਝਗਡ਼ੇ ਦੀ ਰੰਜਿਸ਼ ਦੇ ਚੱਲਦੇ ਉਸਦੀ ਨਾਨੀ ਮਾਂ ਜਾਨਕੀ ਦੇਵੀ ਨਾਲ 7 ਲੋਕਾਂ ਨੇ ਕੁੱਟ-ਮਾਰ ਅਤੇ ਜ਼ਖਮੀ ਕਰ ਦਿੱਤਾ ਤੇ ਗੰਭੀਰ ਜ਼ਖਮੀ ਹੋਈ ਉਸਦੀ ਨਾਨੀ ਦੀ ਇਲਾਜ ਦੌਰਾਨ ਹਸਪਤਾਲ ’ਚ ਮੌਤ ਹੋ ਗਈ।

ਡੀ. ਜੀ. ਪੀ. ਪੰਜਾਬ ਦੇ ਨਾਂ ਬਣਾਈ ਇਸ ਵੀਡੀਓ ਵਿਚ ਜਵਾਨ ਨੇ ਦੋਸ਼ ਲਾਇਆ ਕਿ ਛਾਉਣੀ ਦੀ ਪੁਲਸ ਤੇ ਐੱਸ. ਐੱਚ. ਓ. ਨਵਨੀਤ ਕੁਮਾਰ ਸ਼ਰਮਾ ਨੇ 2 ਪਛਾਤੇ ਤੇ 5-6 ਅਣਪਛਾਤੇ ਲੋਕਾਂ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਹੈ ਪਰ ਬਿਆਨ ਦਰਜ ਕਰ ਕੇ ਵੀ ਲੁਕਾ ਲਏ ਗਏ ਤੇ ਕੋਈ ਕਾਰਵਾਈ ਨਹੀਂ ਕੀਤੀ। ਫੌਜੀ ਵਨੀਤ ਨੇ ਦੋਸ਼ ਲਾਇਆ ਕਿ ਪਿਛਲੇ ਇਕ ਸਾਲ ਤੋਂ ਮੇਰੀ ਮਾਂ ਤੇ ਪਿਤਾ ਪੁਲਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਦਿੰਦੇ ਆ ਰਹੇ ਹਨ ਪਰ ਉਨ੍ਹਾਂ ਸ਼ਿਕਾਇਤਾਂ ’ਤੇ ਐੱਸ. ਐੱਚ. ਓ. ਤੇ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਫੌਜੀ ਵਿਨੀਤ ਅਨੁਸਾਰ ਸਾਰੇ ਹਮਲਾਵਰਾਂ ਨੂੰ ਉਹ ਜਾਣਦਾ ਹੈ, ਪਰ ਪੁਲਸ ਨੇ ਐੱਫ.ਆਈ.ਆਰ. ਵਿਚ ਸਾਰਿਆਂ ਦੇ ਬਿਆਨ ਨਹੀਂ ਲਿਖੇ। ਜਵਾਨ ਦੀ ਵਾਇਰਲ ਹੋਈ ਵੀਡੀਓ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਜੀ ਇਥੇ ਵਰਦੀ ਦੀ ਕੋਈ ਇੱਜ਼ਤ ਨਹੀਂ ਹੈ, ਜੇਕਰ ਨਿਅਾਂ ਨਹੀਂ ਮਿਲਿਆ ਤਾਂ ਉਹ ਹਮਲਾਵਰਾਂ ਤੇ ਐੱਸ. ਐੱਚ. ਓ. ਖਿਲਾਫ ਆਪਣੇ ਪੱਧਰ ’ਤੇ ਕਾਰਵਾਈ ਕਰੇਗਾ। ਫੌਜੀ ਨੇ ਚਿਤਾਵਨੀ ਭਰੇ ਲਫਜ਼ਾਂ ’ਚ ਕਿਹਾ ਕਿ ਇਨਸਾਫ ਨਾ ਮਿਲਿਆ ਤਾਂ ਉਹ ਬਾਗੀ ਹੋ ਸਕਦਾ ਹੈ। 

ਵਨੀਤ ਝੂਠ ਬੋਲ ਰਿਹੈ, ਕਤਲ ਸਮੇਂ ਮੈਂ ਛਾਉਣੀ ਦਾ ਐੱਸ. ਐੱਚ. ਓ. ਨਹੀਂ ਸੀ : ਨਵੀਨ ਕੁਮਾਰ ਸ਼ਰਮਾ ਦੂਸਰੇ ਪਾਸੇ ਸੰਪਰਕ ਕਰਨ ’ਤੇ ਥਾਣਾ ਛਾਉਣੀ ਦੇ ਐੱਸ. ਐੱਚ. ਓ. ਨਵੀਨ ਕੁਮਾਰ ਸ਼ਰਮਾ ਨੇ ਆਪਣਾ ਪੱਖ ਦਿੰਦੇ ਕਿਹਾ ਕਿ ਫੌਜੀ ਵਨੀਤ ਕੁਮਾਰ ਵੱਲੋਂ ਲਾਏ ਗਏ ਸਾਰੇ ਦੋਸ਼ ਝੂਠੇ ਹਨ, ਕਿਉਂਕਿ 22 ਸਤੰਬਰ ਨੂੰ ਜਦ ਉਸਦੀ ਨਾਨੀ ਦਾ ਕਤਲ ਹੋਇਆ ਸੀ, ਉਦੋਂ ਥਾਣਾ ਛਾਉਣੀ ਦੇ ਐੱਸ. ਐੱਚ. ਓ. ਉਹ ਨਹੀਂ, ਬਲਕਿ ਅਮਨਦੀਪ ਸਿੰਘ ਸੀ। ਨਵੀਨ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਫੌਜੀ ਦੇ ਮਾਤਾ-ਪਿਤਾ ਦੀ ਜਾਂ ਉਸਦੀ ਕੋਈ ਵੀ ਆਈ ਸ਼ਿਕਾਇਤ ਨਹੀਂ ਲੁਕਾਈ ਅਤੇ ਜਦ 29 ਸਤੰਬਰ ਨੂੰ ਉਨ੍ਹਾਂ ਨੇ ਫਿਰੋਜ਼ਪੁਰ ਛਾਉਣੀ ਦਾ ਅਹੁਦਾ ਸੰਭਾਲਿਆ ਤਾਂ ਫੌਜੀ ਦੀ ਨਾਨੀ ਦੇ ਕਤਲ ਵਿਚ ਨਾਮਜ਼ਦ ਕੀਤੇ ਗਏ ਮੁਲਜ਼ਮ ਅਮਨ ਵਾਸੀ ਕੈਨਾਲ ਕਾਲੋਨੀ ਅਤੇ ਕਿਰਨਦੀਪ ਉਰਫ ਬਿੱਕਰ ਵਾਸੀ ਖਾਨਪੁਰ ਨੂੰ ਗ੍ਰਿਫਤਾਰ ਕੀਤਾ।

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਪੁੱਛਗਿੱਛ ਦੌਰਾਨ ਆਪਣੇ ਤੀਸਰੇ ਸਾਥੀ ਮਨਪ੍ਰੀਤ ਉਰਫ ਮਨੀ ਵਾਸੀ ਨੌਰੰਗ ਕੇ ਸਿਆਲ ਦਾ ਨਾਂ ਦੱਸਿਆ ਗਿਆ ਅਤੇ ਉਸਨੂੰ ਵੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਅਜਿਹੀ ਝੂਠੀ ਵੀਡੀਓ ਬਣਾ ਕੇ ਵਨੀਤ ਉਨ੍ਹਾਂ ਨੂੰ ਤੇ ਪੁਲਸ ਫੋਰਸ ਨੂੰ ਬਦਨਾਮ ਕਰ ਰਿਹਾ ਹੈ।