'ਆਪ' ਨੇ ਪੰਜਾਬ ਦੀਆਂ 5 ਲੋਕ ਸਭਾ ਸੀਟਾਂ ਕੀਤੀਆਂ ਫਾਈਨਲ, ਉਤਾਰੇ ਇਹ ਸੂਰਮੇ

Tags

ਆਮ ਆਦਮੀ ਪਾਰਟੀ ਦੀ 22 ਮੈਂਬਰੀ ਕਮੇਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਪੰਜ ਉਮੀਦਵਾਰਾਂ ਦੀ ਚੋਣ ਕਰ ਲਈ ਗਈ ਹੈ। ਪੰਜਾਂ ਵਿੱਚੋਂ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ ਤੇ ਸਾਧੂ ਸਿੰਘ ਨੂੰ ਉਨ੍ਹਾਂ ਮੌਜੂਦਾ ਹਲਕਿਆਂ ਕ੍ਰਮਵਾਰ ਸੰਗਰੂਰ ਤੇ ਫ਼ਰੀਦਕੋਟ ਤੋਂ ਹੀ ਲੜਾਉਣ ਦਾ ਫੈਸਲਾ ਕੀਤਾ ਹੈ। ਪਾਰਟੀ ਸੂਤਰਾਂ ਮੁਤਾਬਕ ਪਾਰਟੀ ਇਸ ਵਾਰ ਵੀ ਸੂਬੇ ਦੀਆਂ ਪੂਰੀਆਂ 13 ਲੋਕ ਸਭਾ ਸੀਟਾਂ ਤੋਂ ਹੀ ਚੋਣ ਲੜੇਗੀ ਤੇ ਇੱਕ ਮਹੀਨੇ ਦੇ ਅੰਦਰ-ਅੰਦਰ ਸਾਰੇ ਉਮੀਦਵਾਰਾਂ ਦੇ ਨਾਂ ਐਲਾਨ ਦਿੱਤੇ ਜਾਣਗੇ। 

ਪਾਰਟੀ ਨੇ ਪੰਜ ਉਮੀਦਵਾਰ ਚੁਣ ਲਏ ਹਨ ਤੇ ਮਾਨ ਤੇ ਸਾਧੂ ਸਿੰਘ ਆਪਣੇ ਮੌਜੂਦਾ ਹਲਕਿਆਂ ਤੋਂ ਹੀ ਲੜਨਗੇ। ਪਾਰਟੀ ਨੇ ਹਾਲੇ ਬਾਕੀ ਤਿੰਨ ਨਾਵਾਂ ਨੂੰ ਹਾਲੇ ਜਨਤਕ ਨਹੀਂ ਕੀਤਾ।

ਇਸ 'ਤੇ ਭਗਵੰਤ ਮਾਨ ਨੇ ਕਿਹਾ ਕਿ ਜੋ ਪਾਰਟੀ ਦਾ ਫੈਸਲਾ ਹੈ, ਉਹ ਉਸ ਮੁਤਾਬਕ ਹੀ ਕੰਮ ਕਰਨਗੇ। ਮਾਨ ਨੇ ਕਿਹਾ ਕਿ ਉਨ੍ਹਾਂ ਆਪਣੇ ਸਿਆਸੀ ਜੀਵਨ ਸ਼ੁਰੂਆਤ ਸੰਗਰੂਰ ਤੋਂ ਹੀ ਕੀਤੀ ਸੀ ਤੇ ਇਸ ਲਈ ਪਾਰਟੀ ਦੀ ਪੇਸ਼ਕਸ਼ ਮੰਨ ਲਈ। ਸੂਤਰਾਂ ਦੀ ਮੰਨੀਏ ਤਾਂ ਮਾਨ ਨੂੰ ਬਠਿੰਡਾ ਤੋਂ ਲੜਨ ਦੀ ਪੇਸ਼ਕਸ਼ ਵੀ ਕੀਤੀ ਗਈ ਸੀ ਪਰ ਉਨ੍ਹਾਂ ਸੰਗਰੂਰ ਤੋਂ ਲੜਨ ਦਾ ਫੈਸਲਾ ਕੀਤਾ।