ਸ਼੍ਰੀ ਦਰਬਾਰ ਸਾਹਿਬ ਦੇ ਕੜਾਹੇ ਵਿੱਚ ਡਿੱਗ ਕੇ ਜਖਮੀ ਹੋੲੇ ਸੇਵਾਦਾਰ ਦੀ ਹਸਪਤਾਲ ਵਿੱਚ ਮੌਤ

Tags




ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਸੰਗਤਾਂ ਲਈ ਲੰਗਰ ਤਿਆਰ ਕਰਦਿਆਂ ਬੀਤੀ 3 ਜੁਲਾਈ ਨੂੰ ਗਰਮ ਚਾਸ਼ਨੀ ਵਾਲੇ ਵੱਡੇ ਕੜਾਹੇ ਵਿਚ ਅਚਾਨਕ ਤਿਲਕ ਕੇ ਡਿਗ ਪੈਣ ਕਾਰਣ ਬੁਰੀ ਤਰਾਂ ਝੁਲਸ ਗਏ ਸੇਵਾਦਾਰ ਚਰਨਜੀਤ ਸਿੰਘ ਅੱਜ ਸਦੀਵੀ ਵਿਛੋੜਾ ਦੇ ਗਏ। ਉਹ ਲਗਭਗ 50 ਦਿਨ ਹਸਪਤਾਲ ਵਿਖੇ ਮੌਤ ਨਾਲ ਘੁਲਦੇ ਰਹੇ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਵਿਖੇ ਲੰਗਰ ਨੂੰ ਤਿਆਰ ਕਰਦਿਆਂ ਇੱਕ ਭਿਆਨਕ ਹਾਦਸਾ ਵਾਪਰਿਆ ਸੀ।



ਇਸ ਹਾਦਸੇ ਵਿੱਚ ਲੰਗਰ ਤਿਆਰ ਕਰਨ ਵਾਲਾ ਸੇਵਾਦਾਰ ਚਰਨਜੀਤ ਸਿੰਘ ਬੁਰੀ ਤਰ੍ਹਾਂ ਝੁਲਸ ਗਿਆ ਸੀ। ਉਸ ਮੌਕੇ ਚਰਨਜੀਤ ਸਿੰਘ ਨਾਮ ਦਾ ਲਾਂਗਰੀ ਖੀਰ ਬਣਾਉਣ ਵਾਲੇ ਕੜਾਹੇ ਨੂੰ ਗਰਮ ਪਾਣੀ ਨਾਲ ਸਾਫ ਕਰ ਰਿਹਾ ਸੀ। ਅਚਾਨਕ ਉਸ ਦਾ ਪੈਰ ਤਿਲਕਿਆ ਤੇ ਉਹ ਵੱਡੇ ਕੜਾਹੇ ਵਿੱਚ ਜਾ ਡਿੱਗਾ। ਘਟਨਾ ਵਾਲੀ ਥਾਂ ‘ਤੇ ਮੌਜੂਦ ਸੇਵਾਦਾਰਾਂ ਤੁਰੰਤ ਬਾਹਰ ਕੱਢਿਆ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ।



ਸ੍ਰੀ ਹਰਿਮੰਦਰ ਸਾਹਿਬ ਵਿਚ ਗੁਰੂ ਕਾ ਲੰਗਰ ਤਿਆਰ ਕਰਦਿਆਂ ਕੜਾਹੇ ਵਿਚ ਡਿੱਗ ਕੇ ਬੁਰੀ ਤਰ੍ਹਾਂ ਝੁਲਸੇ ਸੇਵਾਦਾਰ ਚਰਨਜੀਤ ਸਿੰਘ ਦਾ ਹਾਲ ਪੁੱਛਣ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਗੁਰੂ ਰਾਮ ਦਾਸ ਹਸਪਤਾਲ ਪਹੁੰਚੇ ਸਨ। ਉਨ੍ਹਾਂ ਨੇ ਭਾਈ ਚਰਨਜੀਤ ਦਾ ਹਾਲ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, ”ਮੈਂ ਚੜ੍ਹਦੀਕਲਾ ਵਿਚ ਹਾਂ।’ ਮਨਜੀਤ ਸਿੰਘ ਨੇ ਉਨ੍ਹਾਂ ਦੇ ਛੇਤੀ ਸਿਹਤਮੰਦ ਹੋਣ ਦੀ ਅਰਦਾਸ ਕੀਤੀ ਸੀ ਅਤੇ ਉਨ੍ਹਾਂ ਨੂੰ ਕਿਸੀ ਵੀ ਤਰ੍ਹਾਂ ਦੀ ਮਦਦ ਦੇਣ ਦੀ ਐਲਾਨ ਕੀਤਾ ਸੀ।