ਜਾਣੋ ਇਸ ਪੱਤਰਕਾਰ ਦੀ ਪੂਰੀ ਕਹਾਣੀ- ਜਰੂਰ ਪੜ੍ਹਿਓ ਤੇ ਸ਼ੇਅਰ ਕਰਿਓ

Tags

ਸਾਧਵੀ ਨਾਲ ਯੌਨ ਸ਼ੋਸ਼ਣ ਦੇ ਮਾਮਲੇ 'ਚ ਪੰਚਕੂਲਾ ਸੀ.ਬੀ.ਆਈ. ਕੋਰਟ ਨੇ ਬਾਬਾ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਹੈ। 28 ਅਗਸਤ ਨੂੰ ਕੋਰਟ ਫੈਸਲਾ ਸੁਣਾਏਗੀ। ਇਸ ਦੌਰਾਨ ਅਸੀਂ ਤੁਹਾਨੂੰ ਉਸ ਪੱਤਰਕਾਰ ਬਾਰੇ ਦੱਸ ਰਹੇ ਹਾਂ, ਜਿਸ ਨਾਲ ਬਾਬਾ ਰਾਮ ਰਹੀਮ ਦੀਆਂ ਕਰਤੂਤਾਂ ਦੀ ਪੋਲ ਖੋਲ੍ਹੀ ਸੀ। ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਕੋਰਟ 'ਚ ਰੇਪ ਕੇਸ ਤੋਂ ਇਲਾਵਾ ਬਾਬਾ ਰਾਮ ਰਹੀਮ 'ਤੇ ਇਕ ਪੱਤਰਕਾਰ ਰਾਮ ਚੰਦੇਰ ਛੱਤਰਪਤੀ ਦੀ ਕਤਲ ਨਾਲ ਜੁੜਿਆ ਮਾਮਲਾ ਵੀ ਚੱਲਿਆ।

ਇਹ ਉਹੀ ਪੱਤਰਕਾਰ ਹੈ, ਜਿਸ ਨੇ ਸਿਰਸਾ 'ਚ ਹੋਏ 2 ਸਾਧਵੀਆਂ ਨਾਲ ਰੇਪ ਦੀ ਖਬਰ ਆਪਣੇ ਅਖਬਾਰ 'ਚ ਛਾਪੀ ਸੀ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ 24 ਅਕਤੂਬਰ 2002 'ਚ ਛੱਤਰਪਤੀ ਦੀ ਘਰ ਦੇ ਬਾਹਰ ਕੁਝ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜਿਸ ਤੋਂ ਬਾਅਦ ਛੱਤਰਪਤੀ ਦਾ ਬੇਟਾ ਅੰਸ਼ੁਲ ਆਪਣੇ ਪਿਤਾ ਨੂੰ ਨਿਆਂ ਦਿਵਾਉਣ ਲਈ ਲੜਦਾ ਰਿਹਾ।ਜਿਸ ਗੁੰਮਨਾਮ ਚਿੱਠੀ ਨੂੰ ਪੱਤਰਕਾਰ ਛੱਤਰਪਤੀ ਨੇ ਆਪਣੇ ਅਖਬਾਰ 'ਚ ਛਾਪਿਆ ਸੀ, ਉਹ ਚਿੱਠੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ, ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਮੇਤ ਕਈ ਸੰਸਥਾਵਾਂ 'ਚ ਭੇਜੀ ਸੀ। ਤਿੰਨ ਪੇਜ਼ਾਂ ਦੀ ਚਿੱਠੀ 'ਚ ਅਣਪਛਾਤੀ ਔਰਤ ਨੇ ਗੁਰਮੀਤ ਰਾਮ ਰਹੀਮ ਦੇ ਸਿਰਸਾ ਆਸ਼ਰਮ 'ਚ ਚੱਲ ਰਹੇ ਔਰਤਾਂ ਦੇ ਸ਼ੋਸ਼ਣ ਦੀ ਕਹਾਣੀ ਨੂੰ ਬਿਆਨ ਕੀਤਾ ਸੀ।

ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਚਿੱਠੀ ਦਾ ਨੋਟਿਸ ਲੈਂਦੇ ਹੋਏ ਸਿਰਸਾ ਦੇ ਜ਼ਿਲਾ ਅਤੇ ਸੈਸ਼ਨ ਜੱਜ ਨੂੰ ਇਸ ਦੀ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ। ਜਿਸ ਤੋਂ ਬਾਅਦ ਜੱਜ ਨੇ ਇਹ ਜਾਂਚ ਸੀ.ਬੀ.ਆਈ. ਨੂੰ ਸੌਂਪੀ। ਫਿਰ 12 ਦਸੰਬਰ 2012 ਨੂੰ ਸੀ.ਬੀ.ਆਈ. ਦੀ ਚੰਡੀਗੜ੍ਹ ਯੂਨਿਟ ਨੇ ਇਸ ਮਾਮਲੇ 'ਚ ਧਾਰਾ 376, 506 ਅਤੇ 509 ਦੇ ਅਧੀਨ ਮਾਮਲਾ ਦਰਜ ਕਰਦੇ ਹੋਏ ਜਾਂਚ ਕੀਤੀ।