ਇਹ ਟਰੇਨਾਂ ਤੇ ਬੱਸਾਂ ਰਹਿਣਗੀਆਂ ਬੰਦ- ਸਬ ਨਾਲ ਸ਼ੇਅਰ ਕਰੋ ਤਾਂ ਜੋ ਸਫਰ ਕਰਨ ਤੋਂ ਪਹਿਲਾਂ ਇਹ ਸਭ ਦੇਖ ਲੈਣ ਲੋਕ

Tags

ਪੀ ਆਰ ਟੀ ਸੀ ਦੇ ਮੈਨਜਿੰਗ ਡਾਇਰੇਕਟਰ ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਹਾਲਾਤ ਨੂੰ ਵੇਖਦੇ ਹੋਏ ਪੀ ਆਰ ਟੀ ਸੀ ਦੀਆਂ 450 ਬੱਸਾਂ ਅੱਜ ਸ਼ਾਮ ਤੋਂ ਬਾਅਦ ਨਹੀਂ ਚੱਲਣਗੀਆਂ । ਜਿਹੜੀਆਂ ਬੱਸਾਂ ਚੱਲ ਵੀ ਰਹੀਆਂ ਹਨ ਉਨ੍ਹਾਂ ਵਿਚ ਸਵਾਰੀਆਂ ਨਾ ਹੋਣ ਕਰ ਕੇ ਪੀ ਆਰ ਟੀ ਸੀ ਨੂੰ ਇਕ ਦਿਨ ਦਾ ਤਕਰੀਬਨ ਇਕ ਕਰੋੜ ਦਾ ਘਾਟਾ ਪੈ ਰਿਹਾ ਹੈ । ਇਸ ਤੋਂ ਇਲਾਵਾ ਰੇਲ ਯਾਤਾਯਾਤ ‘ਤੇ ਵੀ ਅਸਰ ਪਵੇਗਾ। ਕਈਆਂ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਕੇਸ ਦੇ ਚਲਦੇ ਰੇਲਵੇ ਨੇ 25 ਟ੍ਰੇਨਾਂ ਨੂੰ ਵੀਰਵਾਰ ਤੋਂ ਐਤਵਾਰ ਤੱਕ ਲਈ ਰੱਦ ਕਰ ਦਿੱਤਾ ਹੈ। ਸਰਕਾਰ ਨੇ ਇਹ ਕਦਮ ਹਰਿਆਣਾ ਦੇ ਪੰਚਕੂਲਾ ਵਿਚ ਵਧ ਰਹੀ ਡੇਰਾ ਸਮਰਥਕਾਂ ਦੀ ਭੀੜ ਨੂੰ ਕਾਬੂ ਕਰਨ ਲਈ ਲਿਆ ਹੈ, ਜਿਸ ਨਾਲ ਜ਼ਿਆਦਾ ਮਾਤਰਾ ਵਿਚ ਰਾਮ ਰਹੀਮ ਦੇ ਸਮਰਥਕ ਅਦਾਲਤ ਤੱਕ ਨਾ ਪਹੁੰਚ ਸਕਣ ਅਤੇ ਕਾਨੂੰਨ ਵਿਵਸਥਾ ਕਾਇਮ ਰੱਖੀ ਜਾ ਸਕੇ।

ਅਦਾਲਤ ਸਾਧਵੀ ਯੌਨ ਸੋਸ਼ਣ ਮਾਮਲੇ ਵਿਚ ਸ਼ੁੱਕਰਵਾਰ 25 ਅਗਸਤ ਨੂੰ ਆਪਣਾ ਫ਼ੈਸਲਾ ਸੁਣਾਏਗੀ। ਹਾਲਾਂਕਿ ਸਰਕਾਰ ਦੀ ਅਪੀਲ ਤੋਂ ਬਾਅਦ ਵੀ ਪੰਚਕੂਲਾ ਵਿਚ ਦੇਸ਼ ਭਰ ਤੋਂ ਉਨ੍ਹਾਂ ਦੇ ਸਮਰਥਕਾਂ ਦਾ ਜਾਣਾ ਜਾਰੀ ਹੈ, ਜਦੋਂ ਕਿ ਹਜ਼ਾਰਾਂ ਦੀ ਭੀੜ ਪਹਿਲਾਂ ਤੋਂ ਹੀ ਜਮ੍ਹਾਂ ਹੋ ਚੁੱਕੀ ਹੈ। ਨਾਕਾਮ ਕੋਸ਼ਿਸ਼ਾਂ ਦੇ ਬਾਅਦ ਰੇਲਵੇ ਨੇ ਹਰਿਆਣਾ-ਪੰਜਾਬ ਦੇ ਕੋਲੋਂ ਗੁਜ਼ਰਨ ਵਾਲੀਆਂ ਸਾਰੀਆਂ 25 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ।

ਇਨ੍ਹਾਂ ਟ੍ਰੇਨਾਂ ਨੂੰ ਕੀਤਾ ਗਿਆ ਹੈ ਰੱਦ

19117 : ਜੈਪੁਰ-ਚੰਡੀਗੜ੍ਹ ਐਕਸਪ੍ਰੈੱਸ, 19718 : ਚੰਡੀਗੜ੍ਹ-ਜੈਪੁਰ ਐਕਸਪ੍ਰੈੱਸ, 14888 : ਬਾਡਮੇਰ-ਕਾਲਕਾ ਐਕਸਪ੍ਰੈੱਸ, 14887 : ਕਾਲਕਾ-ਬਾਡਮੇਰ ਐਕਸਪ੍ਰੈੱਸ, 24888-24887 : ਬਾਡਮੇਰ-ਹਰਿਦੁਆਰ-ਬਾਡਮੇਰ ਐਕਸਪ੍ਰੈੱਸ, 14614-14613 : ਫਿਰੋਜ਼ਪੁਰ-ਚੰਡੀਗੜ੍ਹ-ਫਿਰੋਜ਼ਪੁਰ ਐਕਸਪ੍ਰੈੱਸ, 14795 : ਦਿੱਲੀ-ਸਰਾਏ-ਰੋਹਿੱਲਾ, ਭਿਵਾਨੀ-ਕਾਲਕਾ-ਹਿਮਾਲਿਆ ਕਵੀਨ, ਏਕਤਾ ਐਕਸਪ੍ਰੈੱਸ, ਕਾਲਕਾ-ਭਿਵਾਨੀ, ਦਿੱਲੀ-ਸਰਾਏ-ਰੋਹਿੱਲਾ, ਹਿਮਾਲਿਆ-ਰਾਨੀ-ਏਕਤਾ ਐਕਸਪ੍ਰੈੱਸ, 14796 : ਕਾਲਕਾ-ਭਿਵਾਨੀ, ਦਿੱਲੀ-ਸਰਾਏ-ਰੋਹਿੱਲਾ-ਹਿਮਾਲਿਆ-ਰਾਣੀ, ਏਕਤਾ ਐਕਸਪ੍ਰੈੱਸ, 14526 ਸ੍ਰੀਗੰਗਾਨਗਰ-ਅੰਬਾਲਾ-ਇੰਟਰਸਿਟੀ ਐਕਸਪ੍ਰੈੱਸ, 54531 : ਅੰਬਾਲਾ-ਕਾਲਕਾ ਯਾਤਰੀ, 54532 : ਕਾਲਕਾ-ਅੰਬਾਲਾ ਯਾਤਰੀ, 54303 ਦਿੱਲੀ-ਕਾਲਕਾ ਯਾਤਰੀ, 54304 : ਕਾਲਕਾ-ਦਿੱਲੀ ਯਾਤਰੀ, 74991 : ਅੰਬਾਲਾ-ਏਬੀ-ਏੱਡੋਰਾ ਡੀਐੱਮਯੂ ਯਾਤਰੀ, 74992 : ਏਂਬੋਨੌਰਾ-ਅੰਬਾਲਾ ਡੀਐੱਮਯੂ ਯਾਤਰੀ, 64563 : ਅੰਬਾਲਾ-ਨੰਗਲ-ਮੇਮੂ ਯਾਤਰੀ, 64564 : ਨੰਗਲ ਡੈਮ-ਅੰਬਾਲਾ-ਐੱਮਈਐੱਮਯੂ ਯਾਤਰੀ, 54552: ਬਠਿੰਡਾ-ਅੰਬਾਲਾ ਯਾਤਰੀ ਟ੍ਰੇਨ, 54553 : ਅੰਬਾਲਾ-ਧੂਰੀ ਯਾਤਰੀ ਟ੍ਰੇਨ, 54555 : ਧੂਰੀ-ਬਠਿੰਡਾ ਯਾਤਰੀ ਟ੍ਰੇਨ, 54757 : ਅੰਬਾਲਾ-ਸ੍ਰੀਗੰਗਾਨਗਰ ਯਾਤਰੀ ਟ੍ਰੇਨ, 54758 : ਸ੍ਰੀਗੰਗਾਨਗਰ-ਅੰਬਾਲਾ ਯਾਤਰੀ ਟ੍ਰੇਨ, 54556 : ਬਠਿੰਡਾ-ਅੰਬਾਲਾ ਯਾਤਰੀ ਟ੍ਰੇਨ, 54557-54558 : ਅੰਬਾਲਾ-ਪਟਿਆਲਾ-ਅੰਬਾਲਾ ਯਾਤਰੀ ਟ੍ਰੇਨ, 54551 : ਅੰਬਾਲਾ-ਬਠਿੰਡਾ ਯਾਤਰੀ ਟ੍ਰੇਨਾਂ ਰੱਦ ਰਹਿਣਗੀਆਂ।