ਧਾਰੀਵਾਲ- ਸਥਾਨਕ ਦਾਣਾ ਮੰਡੀ ਵਿਖੇ ਬੇਰੁਜ਼ਗਾਰ ਲਾਈਨਮੈਨ
ਯੂਨੀਅਨ ਦੇ ਮੈਂਬਰਾਂ ਦੀ ਮੀਟਿੰਗ ਬਲਾਕ ਪ੍ਰਧਾਨ ਜੁਗਲ ਕਿਸ਼ੋਰ ਬੱਲ ਦੀ ਪ੍ਰਧਾਨਗੀ ਹੇਠ
ਹੋਈ। ਮੀਟਿੰਗ ਵਿਚ ਜ਼ਿਲ੍ਹੇ ਦੇ ਵੱਖ-ਵੱਖ ਬੇਰੁਜ਼ਗਾਰ ਲਾਈਨਮੈਨਾਂ ਤੋਂ ਇਲਾਵਾ ਜੁਗਲ
ਕਿਸ਼ੋਰ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਸਰਕਾਰ ਉਨ੍ਹਾਂ
ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਸੰਘਰਸ਼ ਕਰਦੇ ਕਈ ਉਨ੍ਹਾਂ ਦੇ ਸਾਥੀ ਮੌਤ
ਦੀ ਭੇਟ ਚੜ ਚੁੱਕੇ ਹਨ, ਪਰ ਸਰਕਾਰ ਨੇ ਪੰਜਾਬ ਭਰ ਦੇ 4000 ਬੇਰੁਜ਼ਗਾਰ ਲਾਈਨਮੈਨਾਂ ਦੀ
ਭਰਤੀ ਨਹੀਂ ਕੀਤੀ। ਇਸ ਦੇ ਰੋਸ ਵਜੋਂ ਮੁਕਤਸਰ ਵਿਖੇ ਮਾਘੀ ਦੇ ਮੇਲੇ ਦੌਰਾਨ ਸਮਾਗਮ ਵਿਚ
ਆਏ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਦਾ ਪੰਜਾਬ ਭਰ ਦੇ ਸਮੂਹ ਬੇਰੁਜ਼ਗਾਰ
ਲਾਈਨਮੈਨ ਘਿਰਾਓ ਕਰਨਗੇ। ਸਬੰਧਿਤਾਂ ਕਿਹਾ ਕਿ ਇਸ ਸਬੰਧੀ ਹੋਰ ਰਣਨੀਤੀ ਤਿਆਰ ਕਰਨ ਲਈ
ਨਹਿਰੂ ਪਾਰਕ ਗੁਰਦਾਸਪੁਰ ਵਿਖੇ 11 ਜਨਵਰੀ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਯੂਨੀਅਨ ਦੀ
ਅਹਿਮ ਮੀਟਿੰਗ ਹੋਵੇਗੀ।