ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੀ ਦਿੱਲੀ
ਵਿਧਾਨਸਭਾ ਚੋਣ ਲਈ ਸ਼ਨੀਵਾਰ ਯਾਨੀ 10 ਜਨਵਰੀ ਨੂੰ ਇੱਕ ਵਿਸ਼ਾਲ ਰੈਲੀ ਦੇ ਜਰੀਏ ਭਾਜਪਾ ਦਾ
ਚੋਣ ਪ੍ਰਚਾਰ ਸ਼ੁਰੂ ਕਰਨਗੇ। ਇਸ 'ਚ ਹਰਿਆਣਾ, ਝਾਰਖੰਡ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ
ਸਮੇਤ ਕਈ ਸਿਖਰ ਨੇਤਾ ਸ਼ਾਮਿਲ ਹੋਣਗੇ। ਮੋਦੀ ਦਿੱਲੀ 'ਚ ਭਾਜਪਾ ਦੇ ਚੋਣ ਪ੍ਰਚਾਰ ਦਾ
ਚਿਹਰਾ ਹੋਣਗੇ, ਜਿੱਥੇ ਪਾਰਟੀ ਪਿਛਲੇ 16 ਸਾਲ ਤੋਂ ਸੱਤਾ ਤੋਂ ਬਾਹਰ ਹੈ ਤੇ ਪਾਰਟੀ ਨੂੰ
ਲੱਗਦਾ ਹੈ ਕਿ ਰੈਲੀ ਨਾਲ ਚੋਣ ਲਈ ਇੱਕ ਮਾਹੌਲ ਬਣੇਗਾ। ਪਾਰਟੀ ਦੇ ਦਿੱਲੀ ਪ੍ਰਮੁੱਖ ਸਤੀਸ਼
ਉਪਾਧਿਆਏ ਨੇ ਕਿਹਾ ਹੈ ਕਿ ਪਾਰਟੀ ਇਸ ਵਾਰ 'ਮੋਦੀ ਕ੍ਰਿਸ਼ਮੇ' ਦੀ ਮਦਦ ਨਾਲ ਚੋਣ 'ਚ
ਸਪਸ਼ਟ ਬਹੁਮਤ ਨਾਲ ਜਿੱਤ ਨੂੰ ਲੈ ਕੇ ਆਸਵੰਦ ਹੈ। ਭਾਜਪਾ ਨੇ 60, 000 ਲੋਕਾਂ ਦੇ ਬੈਠਣ
ਦੀ ਵਿਵਸਥਾ ਕੀਤੀ ਹੈ ਜਦੋਂ ਕਿ ਇਸਨੇ ਦਾਅਵਾ ਕੀਤਾ ਹੈ ਕਿ ਇੱਕ ਲੱਖ ਤੋਂ ਜ਼ਿਆਦਾ ਲੋਕ
ਰੈਲੀ 'ਚ ਭਾਗ ਲੈਣਗੇ ।