"ਮਾਨ ਸਾਬ੍ਹ ਗੁੱਸਾ ਨਾ ਕਰਿਓ" ਪਰਗਟ ਸਿੰਘ ਨੇ ਕਿਉਂ ਕਹੀ ਆਹ ਗੱਲ

Tags

ਤਰਨਤਾਰਨ ਦੇ ਸਾਬਕਾ ਐਸ.ਐਸ.ਪੀ. ਗੁਰਮੀਤ ਸਿੰਘ ਚੌਹਾਨ ਦੇ ਤਬਾਦਲੇ 'ਤੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗੁਰਮੀਤ ਸਿੰਘ ਚੌਹਾਨ ਆਊਟ ਸਟੈਂਡਿੰਗ ਅਫਸਰ ਹੈ। ਇਸ ਲਈ ਜੇਕਰ ਉਨ੍ਹਾਂ ਨੇ ਕਿਸੇ ਨੂੰ ਨਾਜਾਇਜ਼ ਮਾਈਨਿੰਗ ਕਰਦੇ ਫੜਿਆ ਹੈ ਤਾਂ ਇਹ ਅਹਿਮ ਮਸਲਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਆਉਣ ਨਾਲ, ਐਸ.ਐਸ.ਪੀ. ਦੇ ਤਬਾਦਲੇ ਅਤੇ ਹੇਠਲੇ ਪੱਧਰ ਦੇ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰਨ ਨਾਲ ਪੁਲਿਸ ਦਾ ਮਨੋਬਲ ਡਿੱਗਿਆ ਹੈ। ਵਿਧਾਇਕ ਪਰਗਟ ਸਿੰਘ ਨੇ ਐਸ.ਐਸ.ਪੀ. ਦੇ ਤਬਾਦਲੇ ਨੂੰ ਲੈ ਕੇ ਸਵਾਲ ਚੁੱਕਦਿਆਂ ਕਿਹਾ ਕਿ

ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਨੀਅਤ ਉਤੇ ਕੋਈ ਸ਼ੱਕ ਨਹੀਂ ਹੈ ਪਰ ਨੀਤੀ ਉਤੇ ਸ਼ੱਕ ਹੈ। ਇਸ ਤੋਂ ਪਹਿਲਾਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਨੇ ਸਦਨ ਵਿਚ ਸਾਬਕਾ ਕਾਂਗਰਸੀ ਵਿਧਾਇਕ ਨਵਤੇਜ ਚੀਮਾ 'ਤੇ ਪੈਸੇ ਗਬਨ ਕਰਨ ਦਾ ਇਲਜ਼ਾਮ ਲਾਇਆ। ਉਨ੍ਹਾਂ ਕਿਹਾ ਕਿ ਨਵਤੇਜ ਚੀਮਾ ਨੇ ‘ਬਾਬੇ ਨਾਨਕ’ ਦੇ ਪੈਸੇ ਖਾ ਲਏ। ਇਹ ਵਿਸ਼ੇਸ਼ ਗ੍ਰਾਂਟ 550ਵੇਂ ਪ੍ਰਕਾਸ਼ ਪੁਰਬ ਮੌਕੇ ਸਰਕਾਰ ਵਲੋਂ ਜਾਰੀ ਕੀਤੀ ਗਈ ਸੀ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਸਾਬਕਾ ਵਿਧਾਇਕ ਵਲੋਂ ਕੀਤੇ ਗਏ ਗਬਨ ਦੀ ਜਾਂਚ ਕਰਵਾਈ ਜਾਵੇ। ਫਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਰਣਬੀਰ ਸਿੰਘ ਨੇ ਵੀ ਸਦਨ ਵਿਚ 12 ਕਰੋੜ ਰੁਪਏ ਦੇ ਗਬਨ ਸਬੰਧੀ ਕਰਵਾਈ ਕਰਨ ਦੀ ਅਪੀਲ ਕੀਤੀ।