ਪਟਵਾਰੀਆਂ ਨੂੰ CM ਮਾਨ ਦੀ ਫਿਰ ਚਿਤਾਵਨੀ ! ਕਹਿੰਦੇ, 'ਪਟਵਾਰੀਆਂ ਨੂੰ ਦੱਸ ਦਿਓ ਅਜਿਹੇ ਕਿੱਲ ਲਾਵਾਂਗੇ...'!

Tags

ਪੰਜਾਬ ਸਰਕਾਰ ਨੇ ਨਵ-ਨਿਯੁਕਤ 710 ਪਟਵਾਰੀਆਂ ਦਾ ਵਿੱਤੀ ਭੱਤਾ 5000 ਤੋਂ ਵਧਾ ਕੇ 18,000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਅਜਿਹਾ ਭਰੋਸਾ ਇਨ੍ਹਾਂ ਪਟਵਾਰੀਆਂ ਨੂੰ ਦਿੱਤਾ ਸੀ। ਪੰਜਾਬ ਸਰਕਾਰ ਦੇ ਮਾਲੀਆ ਤੇ ਮੁੜ ਵਸੇਬਾ ਵਿਭਾਗ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਘੱਟ ਰਾਸ਼ੀ ਟ੍ਰੇਨਿੰਗ ਦੌਰਾਨ ਹੀ ਦਿੱਤੀ ਜਾਣੀ ਸੀ, ਜੋ ਹੁਣ ਤਬਦੀਲ ਹੋ ਕੇ ਸੋਧੇ ਰੂਪ ’ਚ ਪਟਵਾਰੀਆਂ ਨੂੰ ਦਿੱਤੀ ਜਾਵੇਗੀ।

ਬੀਤੀ 8 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 710 ਪਟਵਾਰੀਆਂ ਨੂੰ ਨਿਯੁਕਤੀ-ਪੱਤਰ ਦਿੰਦੇ ਹੋਏ ਕੁਝ ਐਲਾਨ ਕੀਤੇ ਸਨ, ਜਿਨ੍ਹਾਂ ’ਚ ਇਕ ਐਲਾਨ ਪਟਵਾਰੀਆਂ ਦੇ ਮਹੀਨਾਵਾਰ ਵਿੱਤੀ ਭੱਤੇ ਨੂੰ 5000 ਤੋਂ ਵਧਾ ਕੇ 18000 ਰੁਪਏ ਪ੍ਰਤੀ ਮਹੀਨਾ ਕਰਨ ਦਾ ਵੀ ਸੀ। ਪਟਵਾਰੀਆਂ ਦੇ ਚੱਲ ਰਹੇ ਅੰਦੋਲਨ ਨੂੰ ਲੈ ਕੇ ਸਰਕਾਰ ਨੇ ਅਜਿਹਾ ਫ਼ੈਸਲਾ ਲਿਆ ਸੀ।