ਆਹ ਮੁੰਡੇ ਨੇ ਤਾਂ ਖਹਿਰਾ ਦਾ ਕੱਢ ਸੁੱਟਿਆ ਪੂਰਾ ਰਿਕਾਰਡ ਕਿ ਉਂਝ ਹੀ ਨਹੀਂ ਲੱਖਾਂ ਦੇ ਮਹਿੰਗੇ ਕੱਪੜੇ ਪਾਉਂਦਾ ਖਹਿਰਾ

Tags

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੁਲਸ ਨੇ ਨਸ਼ਾ ਤਸਕਰੀ ਦੇ ਮਾਮਲੇ 'ਚ ਗ੍ਰਿਫ਼ਤਾਰ ਕਰ ਲਿਆ ਹੈ। ਸੁਖਪਾਲ ਖਹਿਰਾ ਨੂੰ 2015 ਦੇ ਐੱਨਡੀਪੀਐੱਸ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਖਹਿਰਾ ਖ਼ਿਲਾਫ਼ ਡਰੱਗਜ਼ ਮਾਮਲੇ ਸਬੰਧੀ ਸਬੂਤ ਮਿਲੇ ਸਨ, ਜਿਸ ਤੋਂ ਬਾਅਦ ਪੁਲਸ ਨੇ ਕਾਰਵਾਈ ਕੀਤੀ। ਫਾਜ਼ਿਲਕਾ 'ਚ 13 ਅਪ੍ਰੈਲ 2023 ਨੂੰ ਨਸ਼ਾ ਤਸਕਰੀ ਮਾਮਲੇ 'ਚ ਸੈਸ਼ਨ ਜੱਜ ਦੇ ਹੁਕਮਾਂ 'ਤੇ ਇਕ SIT ਦਾ ਗਠਨ ਕੀਤਾ ਗਿਆ ਸੀ। ਪੰਜਾਬ ਪੁਲਸ ਦੇ ਡੀਆਈਜੀ ਸਵਪਨ ਸ਼ਰਮਾ ਦੀ ਅਗਵਾਈ 'ਚ ਐੱਸਆਈਟੀ ਦਾ ਗਠਨ ਕੀਤਾ ਗਿਆ ਸੀ।

SIT ਜਾਂਚ 'ਚ ਸੁਖਪਾਲ ਖਹਿਰਾ ਨਸ਼ਾ ਤਸਕਰੀ 'ਚ ਸ਼ਾਮਲ ਪਾਇਆ ਗਿਆ। ਇਸੇ ਆਧਾਰ 'ਤੇ ਪੰਜਾਬ ਪੁਲਸ ਨੇ ਸੁਖਪਾਲ ਖਹਿਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਦੂਜੇ ਨਸ਼ਾ ਤਸਕਰ ਗੁਰਦੇਵ ਸਿੰਘ ਨੂੰ 10 ਸਾਲ ਦੀ ਸਜ਼ਾ ਹੋਈ ਹੈ। ਗੁਰਦੇਵ ਸੁਖਪਾਲ ਖਹਿਰਾ ਦਾ ਕਾਫੀ ਕਰੀਬੀ ਹੈ। ਖਹਿਰਾ ਹੁਣ ਤੱਕ ਸਿਆਸੀ ਸੁਰੱਖਿਆ ਕਾਰਨ ਇਸ ਮਾਮਲੇ ਵਿੱਚ ਆਪਣਾ ਬਚਾਅ ਕਰ ਰਹੇ ਸਨ।