ਭਗਵੰਤ ਮਾਨ 'ਤੇ ਸੈਂਟੀ ਹੋਇਆ ਮਜੀਠੀਆ, ਕਹਿੰਦਾ ਮੈਂ ਤਾਂ ਘਰਵਾਲੀ ਤੋਂ ਵੱਧ ਕਰੂ ਪਿਆਰ?

Tags

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੁਲੀਸ ਅਧਿਕਾਰੀਆਂ ਅਤੇ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ’ਤੇ ਆਪਸੀ ਮਿਲੀਭੁਗਤ ਦੇ ਦੋਸ਼ ਲਾਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੁਅੱਤਲ ਹੋਣ ਅਤੇ ਲਾਈਨ ਹਾਜ਼ਰ ਹੋਣ ਦੇ ਬਾਵਜੂਦ ਐਸਐਚਓ ਨਵਦੀਪ ਸਿੰਘ ’ਤੇ ਵਾਰ-ਵਾਰ ਸ਼ਹਿਰ ਦੇ ਥਾਣਿਆਂ ਵਿੱਚ ਲਗਾਇਆ ਜਾ ਰਿਹਾ ਸੀ ਕਿਉਂਕਿ ਉਸ ਦੀ ‘ਆਪ’ ਵਿਧਾਇਕ ਰਮਨ ਅਰੋੜਾ ਅਤੇ ਨਸ਼ਾ ਤਸਕਰਾਂ ਨਾਲ ਸਾਂਝ ਹੈ। ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 1 ਦੇ ਸਾਬਕਾ ਐਸਐਚਓ ਨਵਦੀਪ ਸਿੰਘ ਬਾਰੇ ਮਜੀਠੀਆ ਨੇ ਕਿਹਾ ਕਿ ਉਹ ਵਿਵਾਦਤ ਵਿਅਕਤੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਨਵਦੀਪ ਥਾਣਾ ਰਾਮਾਮੰਡੀ, ਥਾਣਾ 8 ਅਤੇ ਥਾਣਾ 1 ਵਿੱਚ ਤਾਇਨਾਤ ਸੀ।

ਮਜੀਠੀਆ ਨੇ ਕਿਹਾ ਕਿ ਨਵਦੀਪ ਨੂੰ ਪਹਿਲਾਂ ਵੀ ਬਰਖਾਸਤ ਕੀਤਾ ਗਿਆ ਸੀ। ਮਜੀਠੀਆ ਨੇ ਦੋਸ਼ ਲਾਇਆ ਕਿ ਉਹ ਆਸਟ੍ਰੇਲੀਆ ਗਿਆ ਸੀ ਅਤੇ ਉਥੇ ਉਸ ਦੀਆਂ ਹਰਕਤਾਂ ਕਰਕੇ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ। ਮਜੀਠੀਆ ਨੇ ਦੱਸਿਆ ਕਿ ਜਦੋਂ ਨਵਦੀਪ ਸਿੰਘ ਰਾਮਾਮੰਡੀ ਥਾਣੇ ‘ਚ ਤਾਇਨਾਤ ਸੀ ਤਾਂ ਉੱਥੇ ਦੇ ਇੱਕ ਨਿੱਜੀ ਸਕੂਲ ‘ਚ 35 ਲੱਖ ਰੁਪਏ ਦੀ ਚੋਰੀ ਹੋਈ ਸੀ। ਉਸ ਕੇਸ ਵਿੱਚ ਪੁਲਿਸ ਮੁਲਾਜ਼ਮਾਂ ਨੇ 8 ਲੱਖ ਰੁਪਏ ਦੀ ਰਿਕਵਰੀ ਦਿਖਾ ਕੇ ਬਾਕੀ ਰਕਮ ਖੁਰਦ ਬੁਰਦ ਕਰ ਲਈ ਸੀ। ਇਸ ਮਾਮਲੇ ‘ਚ ਏ.ਐੱਸ.ਆਈ ਮਨੀਸ਼ ਨੂੰ ਨਾਮਜ਼ਦ ਕੀਤਾ ਗਿਆ ਸੀ, ਜਦਕਿ ਤਤਕਾਲੀ ਸਟੇਸ਼ਨ ਇੰਚਾਰਜ ਨਵਦੀਪ ਮਾਮਲੇ ‘ਚੋਂ ਸਾਫ-ਸੁਥਰੇ ਬਾਹਰ ਆ ਕੇ ਬਚ ਗਿਆ ਸੀ।