ਰਾਜਾ ਵੜਿੰਗ ਨੂੰ ਆਹ ਕੀ ਕਹਿ ਗਏ ਭਗਵੰਤ ਮਾਨ!

Tags

ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਚੁਣੌਤੀ ਦਿੰਦਿਆਂ ਇਕ ਮਹੀਨੇ ਦਾ ਸਮਾਂ ਦਿੱਤਾ ਹੈ। ਮੁੱਖ ਮੰਤਰੀ ਨੇ ਦੋਹਾਂ ਨੂੰ ਇਕ ਮਹੀਨੇ ਵਿੱਚ ਪੰਜਾਬੀ ਦਾ ਪੇਪਰ 45 ਫ਼ੀਸਦੀ ਨੰਬਰਾਂ 'ਤੇ ਪਾਸ ਕਰਕੇ ਵਿਖਾਉਣ ਦਾ ਚੈਲੰਜ ਕੀਤਾ ਹੈ। ਅੱਜ ਜਲੰਧਰ ਵਿਖੇ ਨਵ-ਨਿਯੁਕਤ 560 ਸਬ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦੇਣ ਪਹੁੰਚੇ ਮੁੱਖ ਮੰਤਰੀ ਨੇ ਰਾਜਾ ਵੜਿੰਗ ਤੇ ਬਿਕਰਮ ਮਜੀਠੀਆ ਨੂੰ ਇਹ ਚੁਣੌਤੀ ਦਿੱਤੀ। ਦਰਅਸਲ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਹਰਿਆਣਾ ਦੇ ਨੌਜਵਾਨਾਂ ਦੀ ਪੰਜਾਬ 'ਚ ਭਰਤੀ ਨੂੰ ਲੈ ਕੇ ਸਰਕਾਰ ਖ਼ਿਲਾਫ਼ ਸਵਾਲ ਚੁੱਕੇ ਜਾ ਰਹੇ ਸਨ।

ਮੁੱਖ ਮੰਤਰੀ ਮਾਨ ਨੇ ਇਸ ਗੱਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਨੂੰ ਇਕ ਮੈਸਜ ਆਇਆ ਕਿ ਭਗਵੰਤ ਮਾਨ ਪੰਜਾਬ ਨਾਲ ਗੱਦਾਰੀ ਕਰ ਰਿਹਾ ਹੈ ਤੇ ਹਰਿਆਣਾ ਤੇ ਰਾਜਸਥਾਨ ਤੋਂ ਭਰਤੀਆਂ ਕਰ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸੂਬੇ ਦਾ ਕਾਨੂੰਨ ਹੈ ਕਿ ਜੇਕਰ ਪੰਜਾਬ ਵਿੱਚ ਨੌਕਰੀ ਲੈਣੀ ਹੈ ਤਾਂ ਪੰਜਾਬੀ ਵਿੱਚ ਪੇਪਰ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਅੱਜ ਨਿਯੁਕਤੀ ਪੱਤਰ ਲੈਣ ਵਾਲੇ ਉਮੀਦਵਾਰਾਂ ਵਿੱਚ 95 ਫ਼ੀਸਦੀ ਪੰਜਾਬ ਦੇ ਉਮੀਦਵਾਰ ਹਨ ਤੇ ਜੋ 5 ਫ਼ੀਸਦੀ ਬਾਕੀ ਬਚਦੇ ਹਨ ਉਨ੍ਹਾਂ 'ਚੋਂ ਵੀ ਵਧੇਰੇ ਪੰਜਾਬ ਵਿੱਚ ਹੀ ਰਹਿੰਦੇ ਹਨ।