ਖਜਾਨਾ ਖਾਲੀ ਦਾ ਅਸਲ ਸੱਚ? ਸੁਣੋ ਕਿਵੇਂ ਖਾਲੀ ਤੋਂ ਭਰਿਆ ਖਜਾਨਾ

Tags

ਛੇਹਰਟਾ ਵਿਖੇ ਪੰਜਾਬ ਦੇ ਪਹਿਲੇ ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਮੌਕੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਰਮ ਮਜੀਠੀਆ ਦੇ ਗੁਆਂਢ 'ਚ ਖੜ੍ਹ ਕੇ ਸੀਪ ਲਾ ਦਿੱਤੀ। ਇਸ ਮੌਕੇ 'ਆਪ' ਵੱਲੋਂ ਇਕ ਭਰਵੀਂ ਰੈਲੀ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਸੀਐੱਮ ਮਾਨ ਨੇ ਮਜੀਠੀਆ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਭਾਸ਼ਣ ਦੌਰਾਨ ਮੁੱਖ ਮੰਤਰੀ ਮਾਨ ਨੇ 'ਚਿੱਟੇ' ਬਾਰੇ ਬੋਲਦਿਆਂ ਕਿਹਾ ਕਿ ਇਸੇ ਰਣਜੀਤ ਐਵੀਨਿਊ ਵਿੱਚ ਹੀ ਵੱਡੇ-ਵੱਡੇ ਨਸ਼ੇ ਦੇ ਸੌਦਾਗਰਾਂ ਨਾਲ ਸੌਦੇ ਹੁੰਦੇ ਰਹੇ ਹਨ। ਇੱਥੇ ਚਿੱਟੇ ਦਾ ਕਾਰੋਬਾਰ ਹੁੰਦਾ ਸੀ।

ਵੱਡੇ-ਵੱਡੇ ਨਸ਼ਾ ਤਸਕਰਾਂ ਦੇ ਇੱਥੇ ਹੀ ਸਮਝੌਤੇ ਹੁੰਦੇ ਰਹੇ ਹਨ। ਮਾਨ ਨੇ ਵਿਰੋਧੀਆਂ 'ਤੇ ਤੰਜ ਕੱਸਦਿਆਂ ਕਿਹਾ ਕਿ ਇਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਕੋਲ ਤਜਰਬਾ ਨਹੀਂ ਹੈ। ਮਾਨ ਨੇ ਕਿਹਾ ਕਿ ਹਾਂ, ਸਾਨੂੰ ਰੇਤਾ ਦੀਆਂ ਖੱਡਾਂ 'ਚ ਹਿੱਸਾ ਪਾਉਣ ਦਾ ਤਜਰਬਾ ਨਹੀਂ, ਸਾਨੂੰ ਟਰਾਂਸਪੋਰਟਾਂ ਵਿੱਚ ਲੋਕਾਂ ਦੀਆਂ ਬੱਸਾਂ ਖੋਹ ਕੇ ਆਪਣੀਆਂ ਬਣਾਉਣ ਦਾ ਕੋਈ ਤਜਰਬਾ ਨਹੀਂ। ਸਾਨੂੰ ਲੋਕਾਂ ਦੀ ਜਵਾਨੀ ਚਿੱਟੇ 'ਚ ਲਾਉਣ ਦਾ ਕੋਈ ਤਜਰਬਾ ਨਹੀਂ ਪਰ ਸਾਨੂੰ ਸਕੂਲ ਆਫ਼ ਐਮੀਨੈਂਸ ਬਣਾਉਣ ਦਾ ਤਜਰਬਾ ਹੈ।ਦੱਸਣਾ ਬਣਦਾ ਹੈ ਕਿ ਸਾਬਕਾ ਮੰਤਰੀ ਬਿਕਰਮ ਮਜੀਠੀਆ ਦਾ ਘਰ ਵੀ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿੱਚ ਹੀ ਹੈ। ਚਿੱਟੇ ਦੇ ਮਾਮਲੇ 'ਤੇ ਸੀਐੱਮ ਮਾਨ ਨੇ ਬਿਕਰਮ ਮਜੀਠੀਆ ਨੂੰ ਉਨ੍ਹਾਂ ਦੇ ਹੀ ਇਲਾਕੇ ਵਿੱਚ ਸੀਪ ਲਾ ਦਿੱਤੀ ਹੈ।