ਪਟਵਾਰੀ ਯੂਨੀਅਨ ਨੇ ਕਰ ਦਿੱਤਾ ਨਵਾਂ ਐਲਾਨ, ਹੁਣ ਆਹ ਕੰਮ ਬੰਦ ਕਰਨ ਦੀ ਦਿੱਤੀ ਚਿਤਾਵਨੀ

Tags

ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੇ ਅਹੁੱਦੇਦਾਰਾਂ ਦੇ ਤਾਨਾਸ਼ਾਹ ਅਤੇ ਪੱਖਪਾਤ ਅਤੇ ਜਾਤੀਵਾਦ ਦੇ ਰਵੱਈਏ ਕਾਰਨ ਯੂਨੀਅਨ ਦੇ ਸਾਬਕਾ ਵਾਇਸ ਪ੍ਰਧਾਨ ਆਲ ਇੰਡੀਆ ਪਟਵਾਰੀ ਕਾਨੂੰਗੋ ਸੰਘ, ਜਸਵੰਤ ਸਿੰਘ ਦਾਲਮ ਪਟਵਾਰੀ ਨੇ ਦੀ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਤੋ ਆਪਣੇ-ਆਪ ਨੂੰ ਅਲੱਗ ਕਰਕੇ " ਦੀ ਰੈਵੇਨਿਊ ਪਟਵਾਰੀ-ਕਾਨੂੰਗੋ ਜਥੇਬੰਦੀਪੰਜਾਬ" ਬਣਾਈ ਅਤੇ ਦੱਸਿਆ ਕਿ ਪੰਜਾਬ ਦੇ ਲੋਕਾਂ ਦੀਆ ਮੁਸਕਲਾਂ ਅਤੇ ਹੜ੍ਹ ਦੇ ਹਲਾਤਾਂ ਨੂੰ ਮੁੱਖ ਰੱਖ ਕੇ ਹੜਤਾਲ ਨਹੀ ਕਰਨਗੇ ਅਤੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਦਫ਼ਤਰਾਂ ਵਿੱਚ ਕੰਮਕਾਰ ਕਰਨਗੇ।

ਪਟਵਾਰੀਆ ਅਤੇ ਕਾਨੂੰਗੋਆਂ ਦੇ ਸੁਰੱਖਿਅਤ ਭਵਿੱਖ ਲਈ ਜਲਦੀ ਹੀ ਮੁੱਖ ਮੰਤਰੀ ਪੰਜਾਬ ਅਤੇ ਮਾਲ ਮੰਤਰੀ ਪੰਜਾਬ ਨਾਲ ਮੀਟਿੰਗ ਕਰਕੇ ਨਿਊ ਰੈਵੇਨਿਊ ਪਟਵਾਰੀ-ਕਾਨੂੰਗੋ ਜਥੇਬੰਦੀ ਪੰਜਾਬ ਦੀਆ ਮੰਗਾਂ ਸੰਬੰਧੀ ਮੀਟਿੰਗ ਕੀਤੀ ਜਾਵੇਗੀ । ਨਾਲ ਹੀ ਪਟਵਾਰੀਆ -ਕਾਨੂੰਗੋਆਂ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ ਦੇ ਲੋਕ ਹਿੱਤਾ ਨੂੰ ਮੁੱਖ ਰੱਖਦਿਆ ਹੜਤਾਲ ਨੂੰ ਖ਼ਤਮ ਕਰੋ, ਸਾਰੇ ਮਸਲੇ ਨੂੰ ਗੱਲਬਾਤ ਰਾਹੀ ਸੁਲਝਾ ਲਿਆ ਜਾਵੇਗਾ। ਅੱਜ ਮੀਟਿੰਗ ਵਿੱਚ ਸ਼ਾਮਲ ਸੁਖਦੇਵ ਸਿੰਘ ਦਫਤਰ ਕਾਨੂੰਗੋ, ਲਖਵਿੰਦਰ ਸਿੰਘ ਕਾਨੂੰਗੋ, ਰੋਸਨ ਸਿੰਘ ਕਾਨੂੰਗੋ, ਸਤਿੰਦਰਪਾਲ ਸਿੰਘ ਪਟਵਾਰੀ ਗੁਰਦਾਸਪੁਰ ਮੋਜੂਦ ਸਨ।