10 ਮਿੰਟ ਕੱਢਕੇ ਬਲਕਾਰ ਪਟਵਾਰੀ ਦੇ ਕਿੱਸੇ ਸੁਣ ਲਓ ਬੱਲਰੇ ਪਿੰਡ ਦੇ ਦੁੱਖੀ ਲੋਕਾ ਤੋ

Tags

ਹਲਕਾ ਖਨੌਰੀ ਵਿਚ ਤਾਇਨਾਤ ਰਹੇ ਪਟਵਾਰੀ ਬਲਕਾਰ ਸਿੰਘ ਦੀ ਜਾਇਦਾਦ ਨੂੰ ਲੈ ਕੇ ਵਿਜੀਲੈਂਸ ਨੇ ਵੱਡਾ ਖੁਲਾਸਾ ਕੀਤਾ ਹੈ। ਇਸ ਪਟਵਾਰੀ ਦੀ ਜਾਇਦਾਦ ਬਾਰੇ ਵਿਜੀਲੈਂਸ ਵੀ ਹੈਰਾਨ ਹੈ। ਬਲਕਾਰ ਸਿੰਘ ਮਾਲ ਮਹਿਕਮੇ ਵਿਚ 12 ਦਸੰਬਰ 2002 ਨੂੰ ਭਰਤੀ ਹੋਇਆ ਸੀ। ਉਸ ਨੇ ਆਪਣੀ 21 ਸਾਲ ਦੀ ਨੌਕਰੀ ਦੌਰਾਨ ਆਪਣੇ ਨਾਮ, ਪਤਨੀ ਦੇ ਨਾਮ ਅਤੇ ਆਪਣੀ ਮਾਤਾ ਦੇ ਨਾਮ ’ਤੇ ਕਰੀਬ ਚਾਰ ਕਰੋੜ ਦੀ ਪ੍ਰਾਪਰਟੀ ਬਣਾਈ ਹੈ ਜਿਸ ਦੀ ਮਾਰਕੀਟ ਕੀਮਤ ਕਿਤੇ ਜ਼ਿਆਦਾ ਹੋ ਸਕਦੀ ਹੈ। ਵਿਜੀਲੈਂਸ ਦੇ ਹੱਥ 1.24 ਕਰੋੜ ਦੀ ਜ਼ਮੀਨ ਹੋਰ ਖ਼ਰੀਦਣ ਦੇ ਬਿਆਨੇ ਵੀ ਲੱਗੇ ਹਨ।

ਵਿਜੀਲੈਂਸ ਰਿਪੋਰਟ ਅਨੁਸਾਰ ਪਟਵਾਰੀ ਬਲਕਾਰ ਸਿੰਘ ਨੇ ਆਪਣੀ ਸਰਵਿਸ ਦੌਰਾਨ ਖੇਤੀਬਾੜੀ ਵਾਲੀ 55 ਏਕੜ ਜ਼ਮੀਨ 21 ਵਰ੍ਹਿਆਂ ਵਿਚ ਖ਼ਰੀਦੀ ਹੈ। ਇਸ ਤੋਂ ਇਲਾਵਾ ਪਟਿਆਲਾ ਦੀ ਨਿਊ ਅਫ਼ਸਰ ਕਲੋਨੀ ਵਿਚ 400 ਗਜ਼ ਦਾ ਰਿਹਾਇਸ਼ੀ ਪਲਾਟ, ਮਹਿੰਦਰਾ ਕੰਪਲੈਕਸ ਪਟਿਆਲਾ ਵਿਚ ਦੋ ਕਮਰਸ਼ੀਅਲ ਪਲਾਟਾਂ ਦੀ ਖ਼ਰੀਦ ਵੀ ਕੀਤੀ ਹੈ।