ਰਾਜਪਾਲ ਦੀ ਰਾਸ਼ਟਰਪਤੀ ਸ਼ਾਸਨ ਦੀ ਚਿਤਾਵਨੀ ਤੋਂ ਬਾਅਦ CM ਮਾਨ ਨੇ ਦਿੱਤਾ ਠੋਕਵਾਂ ਜਵਾਬ

Tags

ਬੀਤੇ ਦਿਨੀਂ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਉਹ ਉਨ੍ਹਾਂ ਵੱਲੋਂ ਭੇਜੀਆਂ ਗਈਆਂ ਚਿੱਠੀਆਂ ਦੇ ਜਵਾਬ ਨਹੀਂ ਦਿੰਦੇ ਹਨ ਤਾਂ ਉਹ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਚਿੱਠੀ ਲਿਖਣ ਲਈ ਮਜਬੂਰ ਹੋ ਜਾਣਗੇ। ਹੁਣ ਇਸ ਮਾਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਵਾਬ ਦਿੰਦਿਆਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਕਿਹਾ ਕਿ "ਮੈਂ ਰਾਜਪਾਲ ਦੇ ਸਾਰੇ ਸਵਾਲਾਂ ਦਾ ਜਵਾਬ ਦੇਵਾਂਗਾ।"

ਉਨ੍ਹਾਂ ਕਿਹਾ ਕਿ ਉਹ ਅੱਜ ਇੱਕ ਗੰਭੀਰ ਮੁੱਦੇ 'ਤੇ ਗੱਲ ਕਰਦਿਆਂ 3.5 ਕਰੋੜ ਪੰਜਾਬੀਆਂ ਦਾ ਸੁਨੇਹਾ ਦੇਣ ਜਾ ਰਹੇ ਹਨ। CM ਨੇ ਕਿਹਾ ਕਿ ਉਹ ਸਭ ਕੁਝ ਦੱਸਣ ਲਈ ਕਈ ਦਸਤਾਵੇਜ਼ ਵੀ ਲੈ ਕੇ ਆਏ ਹਨ। ਉਨ੍ਹਾਂ ਕਿਹਾ, "ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਰਾਜਪਾਲ ਨੇ ਮੈਨੂੰ ਇੱਕ ਅਜਿਹੀ ਭਾਸ਼ਾ ਦੀ ਵਰਤੋਂ ਕਰਦਿਆਂ ਇੱਕ ਪੱਤਰ ਭੇਜਿਆ ਹੈ ਜੋ ਪੰਜਾਬੀਆਂ ਦੀ ਹੇਠੀ ਕਰਦਾ ਹੈ। ਅਸੀਂ ਸੋਚਿਆ ਕਿ ਉਪਰੋਂ ਹੁਕਮ ਹੋਣਗੇ ਕਿਉਂਕਿ ਕਈ ਹੋਰ ਸੂਬੇ ਵੀ ਇਸ ਦਾ ਸਾਹਮਣਾ ਕਰ ਰਹੇ ਹਨ।"