ਮਾਨ ਸਰਕਾਰ ਤੇ ਵੱਰ੍ਹ ਗਿਆ ਸੁਖਪਾਲ ਖਹਿਰਾ

Tags

ਵੀਆਈਪੀ ਕਲਚਰ ਦੇ ਕੱਟੜ ਵਿਧੋਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਘੇਰਿਆ ਹੈ। ਖਹਿਰਾ ਨੇ ਸਵਾਲ ਉਠਾਇਆ ਹੈ ਕਿ ਜਦੋਂ ਭਗਵੰਤ ਮਾਨ ਸੱਤਾ ਤੋਂ ਬਾਹਰ ਹੁੰਦੇ ਸੀ ਤਾਂ ਵੀਆਈਪੀ ਕਲਚਰ ਖਿਲਾਫ ਬੋਲਦੇ ਸੀ। ਅੱਜ ਸੱਤਾ ਵਿੱਚ ਆਉਣ ਮਗਰੋਂ ਖੁਦ ਵੀਆਈਪੀ ਕਲਚਰ ਦੇ ਸ਼ੌਕੀਨ ਹੋ ਗਏ ਹਨ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਇੱਕ ਵੀਡੀਓ ਟਵੀਟ ਕਰਕੇ ਲਿਖਿਆ ਕਿ ਇਹ ਬਦਲਾਅ ਹੈ। ਇਸ ਵੀਡੀਓ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਸਖ਼ਤ ਸੁਰੱਖਿਆ ਵਿਚਾਲੇ ਵੀਆਈਪੀ ਵਜੋਂ ਪੋਰਸ਼ ਕਾਰ ਵਿੱਚ ਆਉਣ, ਉਨ੍ਹਾਂ ਦੇ ਲੰਬੇ ਕਾਫ਼ਲੇ ਦੇ ਲੰਘਣ, ਮੁੱਖ ਮੰਤਰੀ ਦੀਆਂ ਫੋਟੋਆਂ ਸਮੇਤ ਪੋਸਟਰ ਤੇ ਨੀਂਹ ਪੱਥਰ ਰੱਖਣ ਤੋਂ ਇਲਾਵਾ ਹੈਲੀਕਾਪਟਰ ਦੀ ਸਵਾਰੀ ਕਰਦੇ ਦੇ ਦ੍ਰਿਸ਼ ਹਨ।

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਵੀਡੀਓ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਬਿਆਨ ਨਾਲ ਜੋੜਿਆ ਹੈ, ਜਿਸ ਵਿੱਚ ਉਨ੍ਹਾਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਵਿਅੰਗ ਕੱਸਿਆ ਸੀ। ਇਸ ਵੀਡੀਓ ਵਿੱਚ ਭਗਵੰਤ ਮਾਨ ਕਹਿ ਰਹੇ ਹਨ ਕਿ ਆਰਟੀਆਈ ਦੇ ਅੰਕੜਿਆਂ ਅਨੁਸਾਰ ਜਦੋਂ ਉਪ ਮੁੱਖ ਮੰਤਰੀ ਪੰਜਾਬ ਇੱਕ ਕਿਮੀ ਚੱਲਦੇ ਹਨ ਤਾਂ ਡੇਢ ਲੱਖ ਰੁਪਏ ਖਰਚ ਆਉਂਦਾ ਹੈ। ਮਲੋਟ ਵਿੱਚ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਗਲੀ ਦਾ ਉਦਘਾਟਨ ਕਰਕੇ ਜਦੋਂ ਉਹ ਚੰਡੀਗੜ੍ਹ ਪਰਤਦੇ ਹਨ ਤਾਂ 3 ਕਰੋੜ ਰੁਪਏ ਖਰਚ ਕੀਤੇ ਜਾਂਦੇ ਹਨ।