ਸੰਗਰੂਰ ਜ਼ਿਲ੍ਹੇ ਦੇ ਕਸਬਾ ਲੌਂਗੋਵਾਲ ਵਿਖੇ ਅੰਦੋਲਨਕਾਰੀ ਕਿਸਾਨਾਂ ਅਤੇ ਪੁਲੀਸ ਵਿਚਾਲੇ ਝੜਪ ਹੋ ਗਈ ਹੈ। ਇਸ ਵਿੱਚ ਐਸਐਚਓ ਦੀਪਇੰਦਰ ਸਿੰਘ ਜੇਜੀ ਸਮੇਤ ਕਈ ਪੁਲੀਸ ਮੁਲਾਜ਼ਮ ਅਤੇ ਕਿਸਾਨ ਜ਼ਖ਼ਮੀ ਹੋਏ ਹਨ। ਲਾਠੀਚਾਰਜ ਦੌਰਾਨ ਜ਼ਖ਼ਮੀ ਹੋਏ ਕਿਸਾਨ ਪ੍ਰੀਤਮ ਸਿੰਘ 55 ਮੰਡੇਰ ਕਲਾਂ ਦੀ ਮੌਤ ਹੋ ਗਈ ਹੈ। ਜ਼ਖਮੀਆਂ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਕਿਸਾਨ ਪ੍ਰੀਤਮ ਸਿੰਘ ਦੀ ਮੌਤ ਨੂੰ ਲੈ ਕੇ ਪੰਜਾਬ ਪੁਲਿਸ ਨੇ ਆਪਣੀ ਸਫ਼ਾਈ ਪੇਸ਼ ਕੀਤੀ ਹੈ। ਐਕਸ ਪਲੇਟਫਾਰਮ 'ਤੇ ਇੱਕ ਟਵੀਟ ਜਾਰੀ ਕਰਦੇ ਹੋਏ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ - ਲੌਂਗੋਵਾਲ ਵਿਖੇ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਮੰਦਭਾਗੀ ਹੈ, ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਗਵਾਹਾਂ ਅਤੇ ਵੀਡੀਓਜ਼ ਦੇ ਅਨੁਸਾਰ, ਮ੍ਰਿਤਕ ਨੂੰ ਪ੍ਰਦਰਸ਼ਨਕਾਰੀਆਂ ਦੁਆਰਾ ਇੱਕ ਤੇਜ਼ ਰਫ਼ਤਾਰ ਨਾਲ ਚਲਾਏ ਗਏ ਟਰੈਕਟਰ ਟਰਾਲੀ ਦੁਆਰਾ ਕੁਚਲਿਆ ਗਿਆ ਸੀ,
ਜਿਸ ਵਿੱਚ ਇੱਕ ਪੁਲਿਸ ਇੰਸਪੈਕਟਰ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਜੋ ਕਿ ਕੁਚਲਣ ਤੋਂ ਬਚ ਗਿਆ ਸੀ। ਕਿਸਾਨ ਨਾਲ ਸਾਡੀ ਹਮਦਰਦੀ ਹੈ। ਸੰਗਰੂਰ ਪੁਸਿਲ ਵੱਲੋਂ ਸ਼ੇਅਰ ਕੀਤੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਟਰੈਕਟਰ ਟਰਾਲੀ ਜਾਰ ਰਹੀ ਹੁੰਦੀ ਤਾਂ ਟਰਾਲੀ ਦੇ ਟਾਇਰਾਂ ਹੇਠ ਕਿਸਾਨ ਪ੍ਰੀਤਮ ਸਿੰਘ ਆ ਗਿਆ ਸੀ। ਹਲਾਂਕਿ ਨਜਦੀਕ ਕਿਸਾਨ ਟਰੈਕਟਰ ਦੇ ਡਰਾਇਵਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਡਰਾਇਵਰ ਵੱਲੋਂ ਲਗਾਤਾਰ ਟਰੈਕਟਰ ਨੂੰ ਭਜਾਇਆ ਜਾ ਰਿਹਾ ਸੀ। ਜਿਸ ਕਾਰਨ ਟਰਾਲੀ ਹੇਠ ਆਉਣ ਕਾਰਨ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਹੋ ਗਈ। ਇਹ ਦਾਅਵਾ ਪੰਜਾਬ ਪੁਲਿਸ ਨੇ ਵੀਡੀਓ ਸ਼ੇਅਰ ਕਰਕੇ ਕੀਤਾ ਹੈ।