CM ਮਾਨ ਦੇ ਦਾਅਵਿਆਂ 'ਤੇ ਨਵਜੋਤ ਸਿੱਧੂ ਦਾ ਤੰਜ, ਦੱਸਿਆ ਪੰਜਾਬ ਦੇ ਖਜ਼ਾਨੇ ਨੂੰ ਭਰਨ ਦਾ ਤਰੀਕਾ

Tags

ਬੀਰ ਦਵਿੰਦਰ ਸਿੰਘ ਦੇ ਅੰਤਿਮ ਸਸਕਾਰ 'ਤੇ ਨਵਜੋਤ ਸਿੱਧੂ ਵੀ ਪਹੁੰਚੇ ਤੇ ਇਸ ਦੌਰਾਨ ਉਹਨਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਬੀਰ ਦਵਿੰਦਰ ਸਿੰਘ ਬਹੁਤ ਉੱਚੇ ਇਨਸਾਨ ਸਨ ਤੇ ਵਿਧਾਨ ਸਭਾ ਵਿਚ ਸਭ ਤੋਂ ਵਧੀਆ ਸਪੀਚਾਂ ਉਹਨਾਂ ਦੀਆਂ ਹੁੰਦੀਆਂ ਸਨ। ਨਵਜੋਤ ਸਿੱਧੂ ਨੇ ਕਿਹਾ ਕਿ ਬੀਰ ਦਵਿੰਦਰ ਸਿੰਘ ਦੀ ਛੋਟੇ ਸਾਹਿਬਜ਼ਾਦਿਆਂ ਦੀ ਸਪੀਚ ਸੁਣ ਕੇ ਉਹ ਰੋਣ ਲੱਗ ਗਏ ਸਨ ਤੇ ਸਭ ਤੋਂ ਵਧੀਆ ਸਪੀਚ ਉਹਨਾਂ ਦੀ ਉਹ ਸੀ ਜਿਸ ਨੇ ਸਭ ਨੂੰ ਭਾਵੁਕ ਕੀਤਾ ਸੀ। ਉਹ 1971 ਤੋਂ 1977 ਤੱਕ ਆਲ ਇੰਡੀਆ ਸਿੱਖ ਸਟੂਡੈਂਟਸ ਦੇ ਪ੍ਰਧਾਨ ਰਹੇ। ਵਿਧਾਨ ਸਭਾ ਵਿੱਚ 2002-2007 ਦੀ ਸਰਕਾਰ ਦੌਰਾਨ ਉਨ੍ਹਾਂ ਨੂੰ ਸਰਵੋਤਮ ਸੰਸਦ ਮੈਂਬਰ ਦਾ ਖਿਤਾਬ ਵੀ ਮਿਲਿਆ। 2008 ਤੋਂ 2010 ਤੱਕ ਅਕਾਲੀ ਦਲ ਦਾ ਹਿੱਸਾ ਰਹੇ।

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ 'ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਦੁੱਖ ਹੋਇਆ। ਉਹ ਪੰਜਾਬ ਬਾਰੇ ਡੂੰਘੀ ਜਾਣਕਾਰੀ, ਨਿਮਰਤਾ ਤੇ ਨਿਰਸਵਾਰਥ ਸੇਵਾ ਲਈ ਮਸ਼ਹੂਰ ਸਨ। ਮੇਰੀ ਪਰਿਵਾਰ ਨਾਲ ਹਮਦਰਦੀ ਹੈ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ।' ਜਾਣਕਾਰੀ ਅਨੁਸਾਰ 16 ਜੂਨ ਨੂੰ ਕੋਮਾ ਦੌਰਾਨ ਬੀਰ ਦਵਿੰਦਰ ਸਿੰਘ ਦੀ ਫੂਡ ਪਾਈਪ 'ਚ ਕੈਂਸਰ ਪਾਇਆ ਗਿਆ ਸੀ, ਉਨ੍ਹਾਂ ਦੀ ਸਿਹਤ ਬਹੁਤ ਖ਼ਰਾਬ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਪਟਿਆਲਾ ਵਿਖੇ ਕੀਤਾ ਗਿਆ ਤੇ ਪਰਿਵਾਰ ਨੇ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ।