ਸਿੱਧੂ ਦੇ ਨਵੇਂ ਚੋਰਨੀ ਗਾਣੇ ਤੇ' ਸਵਾਲ ਚੁੱਕਣ ਵਾਲਿਆਂ ਨੂੰ ਸਿੱਧੇ ਹੋਏ ਬਾਪੂ ਬਲਕੌਰ ਸਿੰਘ, ਸੁਣੋ ਕਿ ਕਿਹਾ

Tags

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣਾ ਨਵਾਂ ਗਾਣਾ 'ਚੋਰਨੀ' ਨੂੰ ਲੈ ਇੱਕ ਵਾਰ ਫਿਰ ਤੋਂ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਮੌਤ ਦਾ ਇੱਕ ਸਾਲ ਤੋਂ ਵੀ ਵੱਧ ਸਮਾਂ ਬੀਤਣ ਤੇ ਕਲਾਕਾਰ ਦੇ ਚੌਹਣ ਵਾਲਿਆਂ ਵਿੱਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਇਸ ਵਿਚਾਲ ਨਵੇਂ ਗੀਤ ਨੇ ਰਿਲੀਜ਼ ਹੁੰਦੇ ਹੀ ਹਰ ਪਾਸੇ ਤਹਿਲਕਾ ਮਚਾ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਨਵੇਂ ਗੀਤ ਵਿੱਚ ਪ੍ਰਸ਼ੰਸਕਾਂ ਨੂੰ ਸਿੱਧੂ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਰਿਲੀਜ਼ ਹੁੰਦੇ ਸਾਰ ਹੀ ਗਾਣੇ ਨੂੰ ਜ਼ਬਰਦਸਤ ਵਿਊਜ਼ ਮਿਲੇ ਹਨ। ਇਸ ਉੱਪਰ ਮੂਸਾ ਜੱਟ ਦੇ ਪਿਤਾ ਵੱਲੋਂ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਗਿਆ ਹੈ।

ਹਾਲਾਂਕਿ ਉਨ੍ਹਾਂ ਨਫਰਤ ਕਰਨ ਵਾਲਿਆਂ ਦੀ ਬੋਲਤੀ ਵੀ ਬੰਦ ਕੀਤੀ ਹੈ। ਦਰਅਸਲ, ਸਿੱਧੂ ਮੂਸੇਵਾਲਾ ਦੇ ਚੋਰਨੀ ਗੀਤ ਕੁਝ ਸਮੇਂ ਵਿਚ ਮਿਲੀਅਨ ਵਿਊਜ਼ ਮਿਲਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪ੍ਰਤੀ ਲੋਕਾਂ ਦਾ ਪਿਆਰ ਕਿੰਨਾ ਹੈ ਇਸ ਗੀਤ ਦੇ ਜ਼ਰੀਏ ਵੀ ਲੋਕਾਂ ਨੇ ਸਾਬਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਗੀਤ ਰਿਲੀਜ਼ ਹੋਇਆ ਤਾਂ ਬਹੁਤ ਸਾਰਿਆਂ ਦਾ ਢਿੱਡ ਵੀ ਬਹੁਤ ਦੁਖਿਆ ਅਤੇ ਸੋਚਿਆ ਕਿ ਕੁਝ ਹੀ ਸਮੇਂ ਵਿੱਚ ਸਾਢੇ 4 ਮਿਲੀਅਨ ਵਿਊਜ਼ ਕਿਵੇਂ ਹੋਏ।