ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਸਰਪੰਚ ਨੇ ਕੀਤੇ ਵੱਟ ਕੱਢ ਕੰਮ, ਸਿੱਧੂਆਂ ਦੀ ਕੁੜੀ ਨੇ ਪਿਛੜੇ ਪਿੰਡ ਦਾ ਨਾਮ

Tags

ਸਰਪੰਚ ਸੈਸ਼ਨਦੀਪ ਕੌਰ ਦਾ ਕਹਿਣਾ ਹੈ ਕਿ ਪੇਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਐਸ ਆਈ ਆਰ ਡੀ ਵਿੰਗ ਦੇ ਡਾਇਰੈਕਟਰ ਮੈਡਮ ਰੋਜ਼ੀ ਵੈਦ , ਏ ਡੀ ਸੀ (ਵਿਕਾਸ) ਪਰਮਵੀਰ ਸਿੰਘ ਆਈ ਏ ਐਸ ਅਤੇ ਡਾਕਟਰ ਨਰਿੰਦਰ ਸਿੰਘ ਕੰਗ ਮੇਰੇ ਪ੍ਰੇਰਨਾ ਸਰੋਤ ਹਨ , ਇਨ੍ਹਾਂ ਨੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਦੇਣ ਵਿੱਚ ਵੱਡਾ ਸਹਿਯੋਗ ਦਿੱਤਾ ਹੈ । ਐਸ ਆਈ ਆਰ ਡੀ ਤਰਫ਼ੋਂ ਮਾਸਟਰ ਟਰੇਨਰ ਦੇ ਤੋਰ ਤੇ ਸਰਪੰਚਾਂ ਪੰਚਾਂ ਨੂੰ ਸਿਖਲਾਈ ਦੇਣ ਲਈ ਧੀ ਸਰਪੰਚ ਪੇਡੂ ਵਿਕਾਸ ਮਹਿਕਮੇ ਵੱਲੋਂ ਲਾਏ ਜਾਣ ਵਾਲੇ ਕੈਂਪ ਵਿੱਚ ਹਿੱਸਾ ਲੈਂਦੀ ਹੈ ।ਹਕੀਕੀ ਤੌਰ 'ਤੇ ਕੀਤੇ ਜਾਂਦੇ ਗ੍ਰਾਮ ਸਭਾ ਦੇ ਆਮ ਇਜਲਾਸਾਂ ਵਿੱਚ ਲੋਕਾਂ ਦੀ ਭਾਗੀਦਾਰੀ ਨਾਲ ਪਿੰਡ ਦੀਆ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਹਨ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਹੁੰਦੇ ਹਨ।

ਗ੍ਰਾਮ ਸਭਾ ਦੇ ਇਜਲਾਸ ਵਿੱਚ ਭਾਗ ਲੈਣ ਵਾਲੇ ਮੈਂਬਰਾਂ ਨੂੰ ਲੱਕੀ ਕੂਪਨ ਡਰਾਅ ਰਾਹੀ ਇਨਾਮ ਕੱਢੇ ਜਾਂਦੇ ਹਨ । ਪਿੰਡ ਵਿੱਚ ਔਰਤਾਂ ਨੂੰ ਰੋਜ਼ਗਾਰ ਦੇਣ ਦੇ ਮਕਸਦ ਨਾਲ ਸੈਲਫ਼ ਹੈਲਪ ਗਰੁੱਪ ਬਣਾਏ ਗਏ ਹਨ । ਮਹਿਲਾ ਸਰਪੰਚ ਨੇ ਪਾਣੀ ਦੀ ਸਾਂਭ ਸੰਭਾਲ ਤੇ ਕੂੜੇ ਦੇ ਠੋਸ ਪ੍ਰਬੰਧ, ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਦਿਲਚਸਪੀ ਨਾਲ ਕੰਮ ਕਰ ਰਹੀ ਹੈ । ਧਰਤੀ ਹੇਠਲੇ ਪਾਣੀ ਦੇ ਦਿਨੋਂ ਦਿਨ ਨੀਵੇਂ ਹੁੰਦੇ ਪੱਧਰ ਨੂੰ ਸਥਿਰ ਰੱਖਣ ਦੇ ਮਕਸਦ ਨਾਲ ਪਿੰਡ ਦੇ ਘਰਾਂ ਵਿੱਚ ਮੀਂਹ ਦੇ ਪਾਣੀ ਨਾਲ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਲਈ ਰੇਨ ਵਾਟਰ ਰੀਚਾਰਜ ਪਿੱਟ ਬਣਾਉਣ ਦਾ ਕੰਮ ਜਾਰੀ ਰੱਖਿਆ ਹੋਇਆ ਹੈ ।ਵਾਤਾਵਰਨ ਪ੍ਰਤੀ ਲੋਕਾਂ ਨੂੰ ਸੁਚੇਤ ਕਰਦਿਆਂ ਸਾਂਝੀਆਂ ਥਾਂਵਾਂ ਤੇ ਰੁੱਖ ਲਾਏ ਗਏ ਹਨ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ।