ਜਦੋਂ ਸਟੇਜ ਤੇ ਕੁੜੀ ਨੇ ਗਾਇਆ ਅਜਿਹਾ ਗੀਤ ਰੋਣ ਲੱਗ ਪਏ ਭਗਵੰਤ ਮਾਨ

Tags

ਸ਼ੁੱਕਰਵਾਰ 28 ਜੁਲਾਈ 2023 ਯਾਨੀ ਅੱਜ ਦਾ ਦਿਨ ਕੱਚੇ ਅਧਿਆਪਕਾਂ ਲਈ ਇਤਿਹਾਸਕ ਸਾਬਿਤ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ‘ਚ 12500 ਅਧਿਆਪਕਾਂ ਨੂੰ ਸੇਵਾਵਾਂ ਪੱਕੀਆਂ ਕਰਨ ਸਬੰਧੀ ਨਿਯੁਕਤੀ ਪੱਤਰ ਸੌਂਪੇ। ਇੱਥੇ ਨਿਯੁਕਤੀ ਵੰਡ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਤੋਂ ‘ਕੱਚੇ’ ਸ਼ਬਦ ਨੂੰ ਤੁਹਾਡੇ ਅੱਗੋਂ ਖ਼ਤਮ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮਹਿਲਾ ਅਧਿਆਪਕਾਂ ਨੂੰ ਮੈਟਰਨਿਟੀ ਲੀਵ ਪੇਡ ਹੋਵੇਗੀ। ਇਸ ਮੌਕੇ ਨੌਕਰੀ ‘ਤੇ ਪੱਕਾ ਹੋਣ ਦੀ ਖੁਸ਼ੀ ਵਿੱਚ ਮਹਿਲਾ ਅਧਿਆਪਕ ਕਾਫੀ ਭਾਵੁਕ ਹੋ ਕੇ ਰੋਣ ਲੱਗ ਪਈ ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਚੁੱਪ ਕਰਵਾਇਆ । ਤੁਸੀਂ ਵੀ ਦੇਖੋ ਇਹ ਤਸਵੀਰਾਂ ।

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਅਧਿਆਪਕ ਦੇ ਪੁੱਤਰ ਹਨ, ਇਸ ਲਈ ਸਭ ਕੁਝ ਜਾਣਦੇ ਹਨ। CM ਮਾਨ ਨੂੰ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪਹਿਲਾਂ ਅਧਿਆਪਕਾਂ ‘ਤੇ ਲਾਠੀਆਂ ਵਰ੍ਹਾਈਆਂ ਜਾਂਦੀਆਂ ਸੀ। ਕਈ ਅਧਿਆਪਕਾਂ ਨੂੰ ਨਹਿਰਾਂ ‘ਚ ਛਾਲਾਂ ਮਾਰਨੀਆਂ ਪਈਆਂ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਹ ਅਧਿਆਪਕਾਂ ਦੀਆਂ ਤਨਖ਼ਾਹਾਂ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਦੀ ਤਨਖ਼ਾਹ ਨਾਲੋਂ ਮਨਰੇਗਾ ਦੀ ਮਜ਼ਦੂਰੀ ਵੱਧ ਹੈ