ਮੋਟਰਾਂ ਵਾਲੀ ਬਿਜਲੀ ਬਾਰੇ ਪਿੰਡਾਂ ਦੇ ਕਿਸਾਨਾਂ ਦੇ ਮੂੰਹੋਂ ਸੁਣੋਂ ਅਸਲੀ ਸਚਾਈ!

Tags

ਮੌਜੂਦਾ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਨਿਰਵਿਘਨ ਨਹਿਰੀ ਪਾਣੀ ਅਤੇ ਬਿਜਲੀ ਦੀ ਸਪਲਾਈ ਨਾਲ ਕਿਸਾਨਾਂ ਦੇ ਚਿਹਰਿਆਂ ‘ਤੇ ਰੌਣਕਾਂ ਪਰਤੀਆਂ ਹਨ। ਜ਼ਿਲ੍ਹਾ ਬਰਨਾਲਾ ਦੇ ਕਰੀਬ 60 ਤੋਂ 65 ਫ਼ੀਸਦੀ ਕਿਸਾਨਾਂ ਨੇ ਝੋਨੇ ਦੀ ਲੁਆਈ ਮੁਕੰਮਲ ਕਰ ਲਈ ਹੈ। ਇਸ ਵਾਰ ਖੇਤਾਂ ਲਈ ਮਿਲ ਰਹੀ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਕਾਰਨ ਕਿਸਾਨਾਂ ਨੂੰ ਝੋਨਾ ਲਗਾਉਣ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਆਈ। ਇਸ ਦੌਰਾਨ ਪਿੰਡ ਅਸਪਾਲ ਕਲਾਂ ਦੇ ਕਿਸਾਨ ਭਰਪੂਰ ਸਿੰਘ ਨੇ ਦੱਸਿਆ ਕਿ ਉਹ 22 ਕਿੱਲੇ ਵਿੱਚ ਝੋਨੇ ਦੀ ਖੇਤੀ ਕਰਦੇ ਹਨ।

ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸਮੇਂ ਸਿਰ ਅਤੇ ਨਿਰਵਿਘਨ ਪਾਣੀ ਤੇ ਬਿਜਲੀ ਦੀ ਸਪਲਾਈ ਮਿਲੀ ਹੈ। ਉਨ੍ਹਾਂ ਨੂੰ ਨਹਿਰੀ ਪਾਣੀ ਕਰਕੇ ਮੋਟਰਾਂ ਚਲਾਉਣ ਦੀ ਜ਼ਿਆਦਾ ਲੋੜ ਹੀ ਨਹੀਂ ਪਈ। ਇਸੇ ਤਰ੍ਹਾਂ ਪਿੰਡ ਝਲੂਰ ਦੇ ਕਿਸਾਨ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 30-35 ਸਾਲਾਂ ਤੋਂ ਖੇਤੀ ਕਰ ਰਹੇ ਹਨ ਤੇ ਇਸ ਵਾਰ ਪਹਿਲੀ ਵਾਰ ਕਿਸਾਨਾਂ ਨੂੰ ਸੁਚੱਜੀ ਪਾਣੀ ਅਤੇ ਬਿਜਲੀ ਦੀ ਸਪਲਾਈ ਮਿਲੀ ਹੈ। ਪਹਿਲਾਂ ਅਸੀਂ ਬਿਜਲੀ ਗਰਿੱਡ ਉੱਤੇ ਫੋਨ ਕਰਕੇ ਪੁੱਛਦੇ ਰਹਿੰਦੇ ਸੀ ਕਿ ਬਿਜਲੀ ਕਦੋਂ ਆਵੇਗੀ ਤਾਂ ਜੋ ਅਸੀਂ ਮੋਟਰ ਚਲਾ ਕੇ ਧਰਤੀ ਹੇਠਲੇ ਪਾਣੀ ਨਾਲ ਆਪਣੀ ਸਿੰਜਾਈ ਦੀ ਲੋੜ ਨੂੰ ਪੂਰਾ ਕਰ ਸਕੀਏ ਪਰ ਇਸ ਵਾਰ ਇਸ ਤਰੀਕੇ ਦਾ ਕੋਈ ਫੋਨ ਨਹੀਂ ਕਰਨਾ ਪਿਆ।